ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

‘ਜੀਵਨ ਭਰ ਦੀਆਂ ਉਪਲਬਧੀਆਂ’ ਲਈ ਤਰਕਸ਼ੀਲ ਆਗੂ ਦਾ ਵਿਸ਼ੇਸ਼ ਸਨਮਾਨ

06:15 PM Jun 23, 2023 IST

ਪੱਤਰ ਪ੍ਰੇਰਕ

Advertisement

ਐਸ.ਏ.ਐਸ. ਨਗਰ (ਮੁਹਾਲੀ), 12 ਜੂਨ

ਤਰਕਸ਼ੀਲ ਸੁਸਾਇਟੀ ਪੰਜਾਬ ਅਤੇ ਇਲਾਕੇ ਦੇ ਲੋਕਾਂ ਵੱਲੋਂ ਸੂਬਾਈ ਆਗੂ ਜਰਨੈਲ ਕਰਾਂਤੀ ਨੂੰ ‘ਜੀਵਨ ਭਰ ਦੀਆਂ ਉਪਲਬਧੀਆਂ ਲਈ’ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।

Advertisement

ਤਰਕਸ਼ੀਲ ਸੁਸਾਇਟੀ ਦੇ ਜ਼ੋਨਲ ਆਗੂ ਪ੍ਰਿੰਸੀਪਲ ਗੁਰਮੀਤ ਸਿੰਘ ਖਰੜ ਅਤੇ ਮੁਹਾਲੀ ਇਕਾਈ ਦੇ ਮੁਖੀ ਸੁਰਜੀਤ ਸਿੰਘ ਨੇ ਕਿਹਾ ਕਿ ਕਰਾਂਤੀ ਨੇ ਆਪਣਾ ਜੀਵਨ ਤਰਕਸ਼ੀਲ ਗਤੀਵਿਧੀਆਂ, ਅਧਿਆਪਕ ਸੰਘਰਸ਼ ਅਤੇ ਲੋਕਪੱਖੀ ਸਰਗਰਮੀਆਂ ਨੂੰ ਸਮਰਪਿਤ ਕੀਤਾ ਹੈ। ਇਹੀ ਨਹੀਂ ਬਰਨਾਲਾ ਵਿੱਚ ਬਣੇ ਤਰਕਸ਼ੀਲ ਭਵਨ ਵਿੱਚ ਉਨ੍ਹਾਂ ਨੇ ਵੱਡੀ ਆਰਥਿਕ ਮਦਦ ਭੇਜੀ। ਉਮਰ ਦੀ ਪੌਣੀ ਸਦੀ ਹੰਢਾ ਚੁੱਕੇ ਜਰਨੈਲ ਕਰਾਂਤੀ ਕਿਸੇ ਵੀ ਸਮਾਗਮ ਵਿੱਚ ਖਾਲੀ ਹੱਥ ਨਹੀਂ ਜਾਂਦੇ। ਉਨ੍ਹਾਂ ਵੱਲੋਂ ਪਿੰਡ ਬਲੌਂਗੀ ਵਿੱਚ ਬਣਾਈ ਏਅਰ ਕੰਡੀਸ਼ਨਰ ਲਾਇਬ੍ਰੇਰੀ ਵਿੱਚ ਤਿੰਨ ਹਜ਼ਾਰ ਤੋਂ ਵੱਧ ਕਿਤਾਬਾਂ ਹਨ ਅਤੇ ਖੋਜ ਕਾਰਜਾਂ ਲਈ ਉਨ੍ਹਾਂ ਆਪਣਾ ਸਰੀਰ ਪੀਜੀਆਈ ਨੂੰ ਦਾਨ ਕਰਨ ਦਾ ਪ੍ਰਣ ਫਾਰਮ ਵੀ ਭਰਿਆ। ਉਨ੍ਹਾਂ ਕਿਹਾ ਕਿ ਜਰਨੈਲ ਕਰਾਂਤੀ ਦੀਆਂ ਸੇਵਾਵਾਂ ਨੌਜਵਾਨ ਪੀੜ੍ਹੀ ਲਈ ਰਾਹ ਦਸੇਰਾ ਸਾਬਿਤ ਹੋਣਗੀਆਂ।

Advertisement