For the best experience, open
https://m.punjabitribuneonline.com
on your mobile browser.
Advertisement

ਅਮਰਨਾਥ ਸੇਵਾ ਸਮਿਤੀ ਵੱਲੋਂ ਰਾਸ਼ਨ ਦੇ ਟਰੱਕ ਰਵਾਨਾ

07:05 AM Jun 21, 2024 IST
ਅਮਰਨਾਥ ਸੇਵਾ ਸਮਿਤੀ ਵੱਲੋਂ ਰਾਸ਼ਨ ਦੇ ਟਰੱਕ ਰਵਾਨਾ
ਭੁੱਚੋ ਮੰਡੀ ਵਿੱਚ ਰਾਸ਼ਨ ਦੇ ਟਰੱਕਾਂ ਨੂੰ ਰਵਾਨਾ ਕਰਦੇ ਹੋਏ ਰਾਕੇਸ਼ ਗਰਗ।
Advertisement

ਭੁੱਚੋ ਮੰਡੀ:

Advertisement

ਨੀਲ ਕੰਠ ਅਮਰਨਾਥ ਸੇਵਾ ਸਮਿਤੀ ਵੱਲੋਂ ਅਮਰਨਾਥ ਯਾਤਰਾ ਦੌਰਾਨ ਸ਼ਰਧਾਲੂਆਂ ਲਈ 17ਵਾਂ ਭੰਡਾਰਾ ਲਾਉਣ ਲਈ ਰਾਸ਼ਨ ਦੇ ਭਰੇ ਦੋ ਟਰੱਕ ਭੇਜੇ ਗਏ। ਇਨ੍ਹਾਂ ਟਰੱਕਾਂ ਨੂੰ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਾਕੇਸ਼ ਗਰਗ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਪ੍ਰਧਾਨ ਪਵਨ ਭੋਲਾ ਅਤੇ ਜਨਰਲ ਸਕੱਤਰ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਟਰੱਕਾਂ ਨਾਲ ਸੇਵਾਦਾਰਾਂ ਦਾ ਇੱਕ ਜਥਾ ਵੀ ਰਵਾਨਾ ਹੋਇਆ ਹੈ, ਜੋ ਬਨਿਹਾਲ ਰੇਲਵੇ ਸਟੇਸ਼ਨ ਨੇੜੇ ਲਾਂਬਰ ਵਿੱਚ ਭੰਡਾਰਾ ਲਗਾਉਣਗੇ। ਇਸ ਵਿੱਚ ਭੋਜਨ, ਦਵਾਈ, ਰਿਹਾਇਸ਼ ਆਦਿ ਦੇ ਮੁਕੰਮਲ ਪ੍ਰਬੰਧ ਕੀਤੇ ਜਾਣਗੇ। ਇਸ ਮੌਕੇ ਡਾ. ਭਗਵਾਨ ਦਾਸ, ਵਿਜੇ ਕੁਮਾਰ, ਤਰਸੇਮ ਮਿੱਤਲ, ਨਤੇਸ਼ ਕੁਮਾਰ, ਅਜੇ ਗੋਇਲ, ਵਿਮਲ ਗੋਇਲ, ਬਲੌਰ ਖਾਨ ਭੱਟੀ, ਹਰਦੀਪ ਸਿੰਘ ਦੀਪਾ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ

Advertisement

Advertisement
Author Image

joginder kumar

View all posts

Advertisement