For the best experience, open
https://m.punjabitribuneonline.com
on your mobile browser.
Advertisement

ਨਾਰੀ ਏਕਤਾ ਆਸਰਾ ਸੰਸਥਾ ਵੱਲੋਂ ਰਾਸ਼ਨ ਵੰਡ ਸਮਾਗਮ

08:37 AM Oct 01, 2024 IST
ਨਾਰੀ ਏਕਤਾ ਆਸਰਾ ਸੰਸਥਾ ਵੱਲੋਂ ਰਾਸ਼ਨ ਵੰਡ ਸਮਾਗਮ
ਰਾਸ਼ਨ ਵੰਡਣ ਮੌਕੇ ਹਾਜ਼ਰ ਸੋਹਣ ਸਿੰਘ ਗੋਗਾ ਤੇ ਹੋਰ ਆਗੂ।
Advertisement

ਗੁਰਿੰਦਰ ਸਿੰਘ
ਲੁਧਿਆਣਾ, 30 ਸਤੰਬਰ
ਨਾਰੀ ਏਕਤਾ ਆਸਰਾ ਸੰਸਥਾ ਵੱਲੋਂ ਗੁਰਦੁਆਰਾ ਗੁਰੂ ਸਿੰਘ ਸਭਾ ਅਕਾਲ ਸਾਹਿਬ ਪ੍ਰਤਾਪ ਨਗਰ ਵਿੱਚ ਲੱਜ ਸੰਸਥਾ ਦੇ ਮੁੱਖ ਸਲਾਹਕਾਰ ਸੋਹਣ ਸਿੰਘ ਗੋਗਾ ਦੀ ਦੇਖ-ਰੇਖ ਹੇਠ ਰਾਸ਼ਨ ਵੰਡ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ।
ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਰਣਜੀਤ ਸਿੰਘ ਬਾਂਸਲ ਤੇ ਵਿਸੇਸ਼ ਤੌਰ ’ਤੇ ਹਾਜ਼ਰ ਹੋਏ ਸਰੂਪ ਸਿੰਘ ਮਠਾੜੂ ਨੇ ਰਾਸ਼ਨ ਵੰਡਣ ਮਗਰੋਂ ਕਿਹਾ ਕਿ ਸੰਸਥਾ ਵੱਲੋਂ ਲੜਕੀਆਂ ਨੂੰ ਸਮਾਜ ਅੰਦਰ ਲੜਕਿਆਂ ਬਰਾਬਰ ਮਾਣ-ਸਨਮਾਨ ਦਿਵਾਉਣਾ ਅਤੇ ਮਨੁੱਖਤਾ ਦੇ ਭਲੇ ਲਈ ਕੀਤੇ ਜਾ ਰਹੇ ਕਾਰਜ ਬਹੁਤ ਸ਼ਲਾਘਾਯੋਗ ਹਨ। ਇਸ ਇਸ ਮੌਕੇ ਸੰਸਥਾ ਦੀ ਐਕਟਿੰਗ ਪ੍ਰਧਾਨ ਕਮਲੇਸ਼ ਜਾਂਗੜਾ ਅਤੇ ਮੀਤ ਪ੍ਰਧਾਨ ਨੀਲਮ ਪਨੇਸਰ ਨੇ ਆਈਆਂ ਸਖ਼ਸ਼ੀਅਤਾਂ ਅਤੇ ਪਤਵੰਤਿਆਂ ਦਾ ਧੰਨਵਾਦ ਕੀਤਾ। ਸਮਾਗਮ ਦੌਰਾਨ ਭਾਈ ਕੁਲਬੀਰ ਸਿੰਘ, ਦਰਸ਼ਨ ਸਿੰਘ ਚਾਨੀ, ਇੰਦਰਪ੍ਰੀਤ ਸਿੰਘ ਟਿਵਾਣਾ, ਪਰਮਜੀਤ ਸਿੰਘ ਪੰਮਾ, ਬਲਵਿੰਦਰ ਸਿੰਘ ਬਿੱਲੂ, ਮਨਜੀਤ ਸਿੰਘ ਰੂਪੀ, ਕਮਲਜੀਤ ਸਿੰਘ ਲੋਟੇ, ਦੀਪਿੰਦਰ ਸਿੰਘ ਸੱਗੂ, ਸਤਵੰਤ ਸਿੰਘ ਮਠਾੜੂ, ਬਲਵਿੰਦਰ ਕੌਰ, ਮਨਪ੍ਰੀਤ ਕੌਰ ਹਿੱਤ ਤੇ ਅਮਨਦੀਪ ਕੌਰ ਹਾਜ਼ਰ ਸਨ।

Advertisement

Advertisement
Advertisement
Author Image

sukhwinder singh

View all posts

Advertisement