ਮੰਦਰ ਕਮੇਟੀ ਵੱਲੋਂ ਰਾਸ਼ਨ ਵੰਡ ਸਮਾਗਮ
06:48 AM Aug 11, 2023 IST
ਪਠਾਨਕੋਟ: ਆਸ਼ਾਪੁਰਨੀ ਮੰਦਰ ਸਮਾਜ ਸੁਧਾਰ ਸਭਾ ਵੱਲੋਂ ਪ੍ਰਧਾਨ ਵਿਨੋਦ ਮਲਹੋਤਰਾ ਦੀ ਅਗਵਾਈ ਵਿੱਚ 173ਵਾਂ ਮਾਸਿਕ ਰਾਸ਼ਨ ਵੰਡ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਦੇ ਰੂਪ ਵਿੱਚ ਐਸਐਮਓ ਡਾ. ਸੁਨੀਲ ਚੰਦ ਤੇ ਡਾ. ਓਪੀ ਵਿਗ ਸ਼ਾਮਲ ਹੋਏ ਅਤੇ ਉਨ੍ਹਾਂ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ। ਇਸ ਮੌਕੇ ਜਨਰਲ ਸਕੱਤਰ ਕ੍ਰਿਸ਼ਨ ਗੋਪਾਲ ਭੰਡਾਰੀ, ਵਿਜੇ ਕੁਮਾਰ ਫੱਤਾ, ਧਰਮਪਾਲ ਪੱਪੂ, ਰਾਮਪਾਲ ਭੰਡਾਰੀ, ਰਾਕੇਸ਼ ਸ਼ਰਮਾ, ਅਸ਼ਵਨੀ ਬਜਾਜ, ਸੁਦਰਸ਼ਨ ਕੁਮਾਰ ਬਿੱਲਾ, ਹਰੀਮੋਹਨ ਬਿੱਟਾ ਆਦਿ ਆਗੂ ਹਾਜ਼ਰ ਸਨ। ਪ੍ਰਧਾਨ ਵਿਨੋਦ ਮਲਹੋਤਰਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਮੰਦਰ ਦੇ ਪਿਛਲੇ ਪਾਸੇ ਕੰਪਿਊਟਰ ਕੋਰਸ ਦੀਆਂ ਕਲਾਸਾਂ ਸ਼ੁਰੂ ਕੀਤੀਆਂ ਗਈਆਂ ਹਨ, ਜੋ ਬੱਚੇ ਕੰਪਿਊਟਰ ਦੀ ਸਿੱਖਿਆ ਪ੍ਰਾਪਤ ਕਰਨਾ ਚਾਹੁੰਦੇ ਹਨ, ਉਹ ਮੰਦਰ ਕਮੇਟੀ ਨਾਲ ਸੰਪਰਕ ਕਰ ਸਕਦੇ ਹਨ। -ਪੱਤਰ ਪ੍ਰੇਰਕ
Advertisement
Advertisement