ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ

11:13 AM Oct 10, 2024 IST
ਲੋੜਵੰਦਾਂ ਨੂੰ ਰਾਸ਼ਨ ਵੰਡਦੇ ਹੋਏ ਨਰ ਨਰਾਇਣ ਸਮਿਤੀ ਦੇ ਮੈਂਬਰ। -ਫੋਟੋ: ਸਤਨਾਮ

ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 9 ਅਕਤੂਬਰ
ਇੱਥੇ ਲੋੜਵੰਦਾਂ ਦੀ ਮਦਦ ਲਈ ਸਰਗਰਮ ਸੰਸਥਾ ਨਰ ਨਰਾਇਣ ਸੇਵਾ ਕਮੇਟੀ ਵਲੋਂ 52 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ।
ਕਮੇਟੀ ਦੇ ਸੰਸਥਾਪਕ ਪ੍ਰਧਾਨ ਮੁਨੀਸ਼ ਭਾਟੀਆ ਨੇ ਦੱਸਿਆ ਕਿ ਸਮਿਤੀ ਵਲੋਂ ਲਗਭਗ ਪਿਛਲੇ 14 ਸਾਲਾਂ ਤੋਂ ਹਰ ਲੋੜਵੰਦ ਦੀ ਮਦਦ ਲਈ ਮੁਫਤ ਰਾਸ਼ਨ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਗਰੀਬ ਬੱਚਿਆਂ ਦੀ ਪੜ੍ਹਾਈ ਦਾ ਖਰਚ, ਲੜਕੀਆਂ ਦੇ ਵਿਆਹਾਂ ਵਿਚ ਹਰ ਸੰਭਵ ਮਦਦ ਤੇ ਹੋਰ ਲੋਕ ਸੇਵਾ ਦੇ ਕਾਰਜ ਕੀਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਕਮੇਟੀ ਵੱਲੋਂ ਕੀਤੀਆਂ ਜਾ ਰਹੀਆਂ ਸੇਵਾਵਾਂ ਕਰਕੇ ਉਨ੍ਹਾਂ ਨੂੰ ਦਾਨੀਆਂ ਸੱਜਣਾ ਵਲੋਂ ਭਰਵਾਂ ਸਹਿਯੋਗ ਮਿਲ ਰਿਹਾ ਹੈ। ਇਸ ਮੌਕੇ ਸਮਾਜ ਸੇਵੀ ਕ੍ਰਿਪਾਲ ਸਿੰਘ, ਹੁਕਮ ਸਿੰਘ, ਹਰੀਸ਼ ਵਿਰਮਾਨੀ, ਰਾਕੇਸ਼ ਮੁਲਤਾਨੀ, ਸਤਪਾਲ ਭਾਟੀਆ, ਸੁਸ਼ੀਲ ਠੁਕਰਾਲ ਤੇ ਵਿਨੋਦ ਅਰੋੜਾ ਆਦਿ ਮੌਜੂਦ ਸਨ।

Advertisement

Advertisement