ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਰਸੂਲਪੁਰ ਖੂਨੀ ਝੜਪ: ਵਿਧਾਇਕ ਦੇ ਰਿਸ਼ਤੇਦਾਰ ਸਣੇ 65 ਖ਼ਿਲਾਫ਼ ਕੇਸ

07:08 AM Jul 19, 2023 IST

ਸਰਬਜੀਤ ਸਿੰਘ ਭੰਗੂ
ਪਟਿਆਲਾ, 18 ਜੁਲਾਈ
ਪਟਿਆਲਾ ਦੇ ਪੈਰਾਂ ’ਚ ਵਸੇ ਪਿੰਡ ਰਸੂਲਪੁਰ ਜੌੜਾ ਵਿੱਚ ਸੋਮਵਾਰ ਨੂੰ ਗੁਆਂਢੀ ਪਰਿਵਾਰਾਂ ਵਿਚਾਲੇ ਹੋਈ ਖੂਨੀ ਝੜਪ ਦੇ ਮਾਮਲੇ ਵਿੱਚ ਪਟਿਆਲਾ ਜ਼ਿਲ੍ਹੇ ਦੇ ਇੱਕ ‘ਆਪ’ ਵਿਧਾਇਕ ਦੇ ਨਜ਼ਦੀਕੀ ਰਿਸ਼ਤੇਦਾਰ ਸਣੇ 65 ਜਣਿਆਂ ਖ਼ਿਲਾਫ਼ ਇਰਾਦਾ ਕਤਲ ਦੀ ਧਾਰਾ 307 ਤਹਿਤ ਕੇਸ ਦਰਜ ਕਰਕੇ 12 ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਧਰ ਗੋਲੀ ਲੱਗਣ ਕਾਰਨ ਜ਼ਖ਼ਮੀ ਗੁਰਸੇਵਕ ਸਿੰਘ ਅਜੇ ਵੀ ਪੀਜੀਆਈ ਹੈ, ਜਦੋਂਕਿ ਰਿਟਾਇਰਡ ਇੰਸਪੈਕਟਰ ਮਹਿਲ ਸਿੰਘ, ਅਮਰਜੀਤ ਕੌਰ, ਸਿਮਰਨਜੀਤ ਜੱਸੀ ਤੇ ਰਾਜਨ ਬਹਿਲ ਸਣੇ ਕੁਝ ਹੋਰ ਜ਼ਖ਼ਮੀ ਵੀ ਜ਼ੇਰੇ ਇਲਾਜ ਹਨ।
ਇਹ ਘਟਨਾ ਮਾਲਕ ਸਿੰਘ ਵੱਲੋਂ ਆਪਣੇ ਵਿਹੜੇ ਦਾ ਗੇਟ ਵੱਡਾ ਕਰਨ ਦੇ ਮਾਮਲੇ ਨੂੰ ਲੈ ਕੇ ਵਾਪਰੀ। ਇਸ ਘਟਨਾ ’ਚ ਪਥਰਾਅ ਤੇ ਗੋਲੀਆਂ ਵੀ ਚੱਲੀਆਂ। ਇਸ ਕੇਸ ’ਚ ਮੁੱਖ ਮੁਲਜ਼ਮ ਸਾਬਕਾ ਫੌਜੀ ਰਣਜੋਧ ਜੋਧਾ ਪਟਿਆਲਾ ਜ਼ਿਲ੍ਹੇ ਦੇ ਇੱਕ ‘ਆਪ’ ਵਿਧਾਇਕ ਦਾ ਨਜ਼ਦੀਕੀ ਰਿਸ਼ਤੇਦਾਰ ਹੈ, ਜੋ ਅਜੇ ਫਰਾਰ ਹੈ ਪਰ ਉਸ ਨੇ ਆਪਣੇ ਕਿਸੇ ਜਾਣਕਾਰ ਰਾਹੀਂ ਪੰਜਾਬੀ ਟ੍ਰਬਿਿਊਨ ਨਾਲ ਰਾਬਤਾ ਸਾਧ ਕੇ ਦੂਜੀ ਧਿਰ ’ਤੇ ਸਰਕਾਰੀ ਥਾਂ ’ਤੇ ਜਬਰੀ ਗੇਟ ਲਾਉਣ ਅਤੇ ਉਨ੍ਹਾਂ ’ਤੇ ਪਥਰਾਅ ਕਰਨ ਦੇ ਦੋਸ਼ ਲਾਉਂਦਿਆ ਕਿਹਾ ਕਿ ਪੁਲੀਸ ਨੇ ਉਲਟਾ ਉਨ੍ਹਾਂ ’ਤੇ ਹੀ ਕੇਸ ਦਰਜ ਕਰ ਦਿੱਤਾ। ਉਧਰ ਉਨ੍ਹਾਂ ਦੀ ਵਿਰੋਧੀ ਧਿਰ ਨੇ ਰਣਜੋਧ ਜੋਧਾ ’ਤੇ ਬਾਹਰੋਂ ਬੰਦੇ ਬੁਲਾ ਕੇ ਉਨ੍ਹਾਂ ’ਤੇ ਗੋਲੀਆਂ ਅਤੇ ਹੋਰ ਮਾਰੂ ਹਥਿਆਰਾਂ ਨਾਲ ਹਮਲਾ ਕਰਨ ਦੇ ਇਲਜ਼ਾਮ ਲਾਏ ਹਨ। ਡੀਐੱਸਪੀ ਜਸਵਿੰਦਰ ਟਿਵਾਣਾ ਨੇ ਦੱਸਿਆ ਕਿ ਗੁਰਸੇਵਕ ਸਿੰਘ, ਰਣਜੀਤ ਸਿੰਘ, ਪਰਗਟ ਸਿੰਘ, ਗੁਰਬੀਰ ਸਿੰਘ, ਕੁਲਦੀਪ ਸਿੰਘ, ਅਮਨਦੀਪ ਸਿੰਘ, ਗੁਲਤੇਜ ਸਿੰਘ, ਗੁਰਵਿੰਦਰ ਸਿੰਘ, ਹਿੰਮਤ ਸਿੰਘ, ਜਤਿਦਰਪਾਲ ਸਿੰਘ, ਗੁਰਦਿੱਤ ਸਿੰਘ ਤੇ ਨਿਤਿਸ਼ ਗਰਗ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

Advertisement

Advertisement
Tags :
ਖ਼ਿਲਾਫ਼ਖੂਨੀਰਸੂਲਪੁਰਰਿਸ਼ਤੇਦਾਰਵਿਧਾਇਕ
Advertisement