For the best experience, open
https://m.punjabitribuneonline.com
on your mobile browser.
Advertisement

ਰਸ਼ਮਿਕਾ ਦਾ ਜਾਪਾਨ ਜਾਣ ਦਾ ਸੁਫ਼ਨਾ ਹੋਇਆ ਪੂਰਾ

09:03 AM Mar 04, 2024 IST
ਰਸ਼ਮਿਕਾ ਦਾ ਜਾਪਾਨ ਜਾਣ ਦਾ ਸੁਫ਼ਨਾ ਹੋਇਆ ਪੂਰਾ
Advertisement

ਮੁੰਬਈ: ਬੌਲੀਵੁੱਡ ਅਦਾਕਾਰਾ ਰਸ਼ਮਿਕਾ ਮੰਦਾਨਾ ਕਰੰਚੀ ਰੋਲ ਐਨੀਮੇ ਐਵਾਰਡਜ਼ ਲਈ ਜਾਪਾਨ ਗਈ ਸੀ। ‘ਐਨੀਮਲ’ ਫਿਲਮ ਦੀ ਅਦਾਕਾਰਾ ਕਈ ਸਾਲਾਂ ਤੋਂ ਜਾਪਾਨ ਜਾਣਾ ਲੋਚਦੀ ਸੀ। ਉਸ ਨੂੰ ਜਾਪਾਨ ਦਾ ਤਜਰਬਾ ਬਹੁਤ ਸ਼ਾਨਦਾਰ ਲੱਗਾ। ਇਸ ਸਬੰਧੀ ਉਸ ਨੇ ਇੰਸਟਾਗ੍ਰਾਮ ’ਤੇ ਕੁੱਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਦੀ ਕੈਪਸ਼ਨ ਵਿੱਚ ਉਸ ਨੇ ਲਿਖਿਆ ਹੈ, ‘‘ਮੈਂ ਕਈ ਸਾਲਾਂ ਤੋਂ ਜਾਪਾਨ ਜਾਣ ਦਾ ਸੁਫ਼ਨਾ ਦੇਖਦੀ ਸੀ। ਮੈਂ ਕਦੇ ਨਹੀਂ ਸੋਚਿਆ ਸੀ ਕਿ ਇਹ ਸੁਫ਼ਨਾ ਕਦੇ ਸੱਚ ਹੋਵੇਗਾ। ਕਿਸੇ ਐਵਾਰਡ ਸ਼ੋਅ ਦਾ ਹਿੱਸਾ ਹੋਣਾ ਅਤੇ ਐਨੀਮੇ ਫਿਲਮ ਦੇ ਨਿਰਮਾਤਾ ਨੂੰ ਪੁਰਸਕਾਰ ਦੇਣਾ। ਆਖ਼ਰਕਾਰ ਇਹ ਸੁਫ਼ਨਾ ਸੱਚ ਹੋ ਗਿਆ।’’ ਉਸ ਨੇ ਕਿਹਾ, ‘‘ਇੱਥੇ ਸਾਰਿਆਂ ਕੋਲੋਂ ਐਨਾ ਪਿਆਰ ਮਿਲਣਾ, ਨਿੱਘਾ ਸਵਾਗਤ, ਭੋਜਨ, ਮੌਸਮ, ਐਨਾ ਸਾਫ਼ ਚੌਗਿਰਦਾ ਅਤੇ ਐਨੇ ਪਿਆਰੇ ਲੋਕ। ਸੱਚੀ ਕਮਾਲ ਹੈ। ਸ਼ੁਕਰੀਆ ਜਾਪਾਨ। ਇਹ ਦੇਸ਼ ਮੇਰੇ ਲਈ ਬਹੁਤ ਖਾਸ ਸੀ। ਮੈਂ ਹੁਣ ਹਰ ਸਾਲ ਇੱਥੇ ਆਉਂਦੀ ਰਹਾਂਗੀ।’’ ਜ਼ਿਕਰਯੋਗ ਹੈ ਕਿ ਰਸ਼ਮਿਕਾ ਆਉਣ ਵਾਲੇ ਦਿਨਾਂ ਵਿੱਚ ‘ਪੁਸ਼ਪਾ 2: ਦਿ ਰੂਲ’ ਵਿੱਚ ਅੱਲੂ ਅਰਜੁਣ ਨਾਲ ਨਜ਼ਰ ਆਵੇਗੀ। ਅਦਾਕਾਰਾ ਇਤਿਹਾਸਕ ਡਰਾਮਾ ਫਿਲਮ ‘ਛਾਵਾ’ ਵਿੱਚ ਵਿੱਕੀ ਕੌਸ਼ਲ ਨਾਲ ਵੀ ਸਕਰੀਨ ਸਾਂਝੀ ਕਰਦੀ ਨਜ਼ਰ ਆਵੇਗੀ। ਇਹ ਫਿਲਮ ਛਤਰਪਤੀ ਸ਼ਿਵਾਜੀ ਦੇ ਪੁੱਤਰ ਛਤਰਪਤੀ ਸੰਭਾਜੀ ਦੇ ਜੀਵਨ ’ਤੇ ਆਧਾਰਿਤ ਹੈ। -ਆਈਏਐੱਨਐੱਸ

Advertisement

Advertisement
Author Image

Advertisement
Advertisement
×