ਰਸ਼ਮਿਕਾ ਮੰਦਾਨਾ ਨੇ ਆਪਣੇ ਫਿ਼ਲਮੀ ਸਫ਼ਰ ਦੇ ਅੱਠ ਸਾਲ ਪੂਰੇ ਕੀਤੇ
ਨਵੀਂ ਦਿੱਲੀ:
‘ਪੁਸ਼ਪਾ 2: ਦਿ ਰੂਲ’ ਦੀ ਅਦਾਕਾਰਾ ਰਸ਼ਮਿਕਾ ਮੰਦਾਨਾ ਨੇ ਫਿਲਮ ਇੰਡਸਟਰੀ ਵਿੱਚ ਆਪਣੇ ਅੱਠ ਸਾਲ ਮੁਕੰਮਲ ਹੋਣ ਦਾ ਜਸ਼ਨ ਮਨਾਇਆ ਹੈ। ਇਸ ਦੌਰਾਨ ਉਸ ਨੇ ਦਰਸ਼ਕਾਂ ਵੱਲੋਂ ਦਿੱਤੇ ਮਾਣ-ਸਤਿਕਾਰ ਅਤੇ ਪਿਆਰ ਲਈ ਧੰਨਵਾਦ ਕੀਤਾ ਹੈ। ਇਸ ਸਬੰਧੀ ਉਸ ਨੇ ਸੋਸ਼ਲ ਮੀਡੀਆ ਦੇ ਇੰਸਟਾਗ੍ਰਾਮ ਖਾਤੇ ’ਤੇ ਸਟੋਰੀ ਵੀ ਅਪਲੋਡ ਕੀਤੀ ਹੈ। 28 ਸਾਲਾ ਅਦਾਕਾਰਾ ਨੇ ਉਸ ਨੂੰ ਦਿੱਤੇ ਪਿਆਰ ਲਈ ਦਰਸ਼ਕਾਂ ਦਾ ਧੰਨਵਾਦ ਕੀਤਾ ਹੈ। ਇਸ ਸਟੋਰੀ ਨਾਲ ਲਿਖੀ ਕੈਪਸ਼ਨ ਵਿੱਚ ਅਦਾਕਾਰਾ ਨੇ ਲਿਖਿਆ ਹੈ ਕਿ ਇਹ ਸਭ ਕੁਝ ਦਰਸ਼ਕਾਂ ਵੱਲੋਂ ਮਿਲੇ ਪਿਆਰ ਸਦਕਾ ਹੀ ਸੰਭਵ ਹੋਇਆ ਹੈ। ਕਰਨਾਟਕ ਵਿੱਚ ਜੰਮੀ-ਪਲੀ ਅਦਾਕਾਰਾ ਨੇ ਸਾਲ 2016 ਤੋਂ ਕੰਨੜ ਫਿਲਮ ‘ਕਿਰਿਕ ਪਾਰਟੀ’ ਨਾਲ ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਕੀਤੀ ਸੀ। ਇਸ ਮਗਰੋਂ ਉਸ ਨੇ ‘ਗੀਤਾ ਗੋਬਿੰਦਮ’, ‘ਡੀਅਰ ਕਾਮਰੇਡ’ ਤੇ ‘ਭੀਸ਼ਮਾ’ ਫਿਲਮਾਂ ਕੀਤੀਆਂ। ਸਾਲ 2021 ਵਿੱਚ ਆਈ ਫਿਲਮ ‘ਪੁਸ਼ਪਾ: ਦਿ ਰਾਈਜ਼’ ਨਾਲ ਉਸ ਨੂੰ ਮੁਲਕ ਭਰ ਵਿੱਚ ਪ੍ਰਸਿੱਧੀ ਮਿਲੀ। ਇਸ ਤੋਂ ਬਾਅਦ ਉਸ ਨੇ ਫਿਲਮ ‘ਗੁੱਡਬਾਏ’ ਨਾਲ ਬੌਲੀਵੁੱਡ ’ਚ ਪੈਰ ਧਰਿਆ ਅਤੇ ਇਸ ਤੋਂ ਬਾਅਦ ਉਸ ਨੇ ਫਿਲਮ ‘ਐਨੀਮਲ’ ਵਿੱਚ ਵੀ ਕੰਮ ਕੀਤਾ ਸੀ। -ਪੀਟੀਆਈ