For the best experience, open
https://m.punjabitribuneonline.com
on your mobile browser.
Advertisement

ਰਾਸਾ ਪ੍ਰਧਾਨ ਡਾ. ਰਵਿੰਦਰ ਸਿੰਘ ਮਾਨ ਦੀ ਅਚਾਨਕ ਮੌਤ ’ਤੇ ਸ਼ੋਕ ਸਭਾ

11:03 AM May 20, 2024 IST
ਰਾਸਾ ਪ੍ਰਧਾਨ ਡਾ  ਰਵਿੰਦਰ ਸਿੰਘ ਮਾਨ ਦੀ ਅਚਾਨਕ ਮੌਤ ’ਤੇ ਸ਼ੋਕ ਸਭਾ
Advertisement

ਪੱਤਰ ਪ੍ਰੇਰਕ
ਸਰਦੂਲਗੜ੍ਹ, 19 ਮਈ
ਰੀਕੋਗਨਾਇਜ਼ਡ ਐਂਡ ਐਫੀਲਿਏਟਿਡ ਸਕੂਲਜ਼ ਐਸੋਸੀਏਸ਼ਨ (ਰਾਸਾ) ਦੀ ਇੱਕ ਸ਼ੋਕ ਸਭਾ ਸੂਬਾ ਆਗੂ ਹਰਦੀਪ ਸਿੰਘ ਜਟਾਣਾ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਜ਼ਿਲ੍ਹਾ ਇਕਾਈ ਦੇ ਪ੍ਰਧਾਨ ਸਰਬਜੀਤ ਸਿੰਘ, ਸਰਪ੍ਰਸਤ ਗੁਰਦੀਪ ਸਿੰਘ ਮਾਖਾ, ਹਰਪ੍ਰੀਤ ਸਿੰਘ ਪੁਰਬਾ, ਜਸਵਿੰਦਰ ਸਿੰਘ ਜੌੜਕੀਆਂ, ਹੇਮਜੀਤ ਸਿੰਘ ਰਾਏਪੁਰ, ਗੁਰਪ੍ਰੀਤ ਸਿੰਘ, ਜਗਤਾਰ ਸਿੰਘ ਝੱਬਰ, ਬ੍ਰਿਜ ਲਾਲ ਉੱਭਾ, ਜੈਪ੍ਰੀਤ ਸਿੰਘ ਨੰਗਲ, ਜਸਦੇਵ ਸਿੰਘ, ਕੁਲਦੀਪ ਸਿੰਘ ਬਹਿਣੀਵਾਲ ਅਤੇ ਛੋਟਾ ਸਿੰਘ ਸਮੇਤ ਵੱਡੀ ਗਿਣਤੀ ਸਕੂਲ ਮੁਖੀਆਂ ਨੇ ਰਾਸਾ ਦੇ ਸਾਬਕ ਸੂਬਾ ਪ੍ਰਧਾਨ ਅਤੇ ਸਰਪ੍ਰਸਤ ਡਾਕਟਰ ਰਵਿੰਦਰ ਸਿੰਘ ਮਾਨ ਦੀ ਬੇਵਕਤੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਆਗੂਆਂ ਨੇ ਡਾ. ਮਾਨ ਨੂੰ ਸਰਧਾ ਦੇ ਫੁੱਲ ਭੇਟ ਕਰਦਿਆਂ ਸਿੱਖਿਆ ਜਗਤ ਲਈ ਉਨ੍ਹਾਂ ਵੱਲੋਂ ਕੀਤੇ ਵਿਸ਼ੇਸ਼ ਕਾਰਜਾਂ ਨੂੰ ਯਾਦ ਕੀਤਾ। ਹਰਦੀਪ ਸਿੰਘ ਜਟਾਣਾ ਨੇ ਕਿਹਾ ਕਿ ਡਾ. ਮਾਨ ਦਾ ਵਿਛੋੜਾ ਰਾਸਾ ਸਮੇਤ ਪੰਜਾਬ ਦੇ ਪੰਜ ਹਜ਼ਾਰ ਪ੍ਰਾਈਵੇਟ ਸਕੂਲਾਂ ਲਈ ਵੱਡਾ ਘਾਟਾ ਹੈ। ਗੁਰਦੀਪ ਸਿੰਘ ਮਾਖਾ ਨੇ ਕਿਹਾ ਡਾ. ਰਵਿੰਦਰ ਸਿੰਘ ਮਾਨ ਵਰਗਾ ਦੂਰ ਅੰਦੇਸ਼ੀ, ਤਜਰਬੇਕਾਰ, ਨਿਡਰ ਤੇ ਇਮਾਨਦਾਰ ਨੇਤਾ ਬਹੁਤ ਮੁਸ਼ਕਲ ਨਾਲ ਨਸੀਬ ਹੁੰਦਾ ਹੈ। ਉਨ੍ਹਾਂ ਦੁਆਰਾ ਸੰਚਾਲਿਤ ਵਿਦਿਅਕ ਸੰਸਥਾਵਾਂ ਨੇ ਕੰਵਰ ਗਰੇਵਾਲ ਵਰਗੇ ਗਾਇਕ, ਰੁਪਿੰਦਰ ਕੌਰ ਰੂਬੀ ਵਰਗੀ ਨੇਤਾ, ਬਲਦੀਪ ਸਿੰਘ ਵਰਗੇ ਆਈਏਐਸ ਪੈਦਾ ਕੀਤੇ ਹਨ। ਸਰਬਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਡਾਕਟਰ ਰਵਿੰਦਰ ਸਿੰਘ ਨਮਿਤ ਅਰਦਾਸ 22 ਮਈ ਨੂੰ ਗੁਰਦੁਆਰਾ ਜੀਵਨ ਪ੍ਰਕਾਸ਼ , ਫੇਜ਼ ਇੱਕ ਬਠਿੰਡਾ ਵਿਚ ਦੁਪਹਿਰ ਵੇਲੇ ਹੋਵੇਗੀ।

Advertisement

Advertisement
Author Image

sukhwinder singh

View all posts

Advertisement
Advertisement
×