ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬਾਦਸ਼ਾਹ ਅਤੇ ਦਿਲਜੀਤ ਨਾਲ ਕੰਮ ਕਰ ਕੇ ਖੁਸ਼ ਹੈ ਰੈਪਰ ਇੱਕਾ

07:25 AM May 15, 2024 IST

ਮੁੰਬਈ: ਆਪਣੀ ਨਵੀਂ ਐਲਬਮ ‘ਓਨਲੀ ਲਵ ਗੈੱਟਸ ਰਿਪਲਾਈ’ ਜ਼ਰੀਏ ਹਾਜ਼ਰੀ ਲਵਾਉਣ ਜਾ ਰਹੇ ਰੈਪਰ ਇੱਕਾ ਨੇ ਕਿਹਾ ਕਿ ਰੈਪਰ ਬਾਦਸ਼ਾਹ ਅਤੇ ਪੰਜਾਬੀ ਸਟਾਰ ਦਿਲਜੀਤ ਦੋਸਾਂਝ ਨਾਲ ਕੰਮ ਕਰ ਕੇ ਉਸ ਨੂੰ ਖੁਸ਼ੀ ਹੋ ਰਹੀ ਹੈ। ਉਸ ਨੇ ਕਿਹਾ ਕਿ ਦੋਵਾਂ ਨਾਲ ਕੰਮ ਕਰਨਾ ਉਸ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਦਾ ਹੈ। ਐਲਬਮ ‘ਓਨਲੀ ਲਵ ਗੈੱਟਸ ਰਿਪਲਾਈ’ ਵਿੱਚ ਇੱਕਾ ਨਾਲ ਬਾਦਸ਼ਾਹ, ਦਿਲਜੀਤ ਦੋਸਾਂਝ, ਗੁਰੂ ਰੰਧਾਵਾ, ਸੁਨਿਧੀ ਚੌਹਾਨ, ਕਰਨ ਔਜਲਾ ਅਤੇ ਐੱਮਸੀ ਸਟੈਨ ਨੇ ਇਕੱਠਿਆਂ ਕੰਮ ਕੀਤਾ ਹੈ। ਐਲਬਮ ’ਤੇ ਕੰਮ ਕਰਨ ਦੇ ਆਪਣੇ ਤਜਰਬੇ ਬਾਰੇ ਗੱਲ ਕਰਦਿਆਂ ਇੱਕਾ ਨੇ ਕਿਹਾ, ‘‘ਐਲਬਮ ‘ਓਨਲੀ ਲਵ ਗੈੱਟਸ ਰਿਪਲਾਈ’ ਉੱਤੇ ਕੰਮ ਕਰਨ ਦਾ ਵਿਲੱਖਣ ਤਜਰਬਾ ਹੈ। ਮੈਂ ਇਸ ਐਲਬਮ ’ਤੇ ਜਿਸ ਵੀ ਕਲਾਕਾਰ ਨਾਲ ਕੰਮ ਕੀਤਾ ਉਸ ਦਾ ਆਪਣਾ ਇੱਕ ਨਿਵੇਕਲਾ ਅੰਦਾਜ਼ ਹੈ ਅਤੇ ਸਾਰਿਆਂ ਤੋਂ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ। ਦਿਲਜੀਤ ਅਤੇ ਬਾਦਸ਼ਾਹ ਮੇਰੇ ਭਰਾਵਾਂ ਵਰਗੇ ਹਨ ਅਤੇ ਉਨ੍ਹਾਂ ਨਾਲ ਕੰਮ ਕਰਕੇ ਮੈਂ ਆਪਣੇ-ਆਪ ਨੂੰ ਹੋਰ ਨਿਖਾਰਨਾ ਚਾਹੁੰਦਾ ਹਾਂ। ਸੁਨਿਧੀ ਚੌਹਾਨ ਇੱਕ ਮਸ਼ਹੂਰ ਗਾਇਕਾ ਹੈ ਅਤੇ ਉਨ੍ਹਾਂ ਨਾਲ ਗਾਇਆ ਗੀਤ ਹਮੇਸ਼ਾ ਦਿਲ ਦੇ ਨੇੜੇ ਰਹੇਗਾ। ਕਰਨ ਭਾਜੀ, ਗੁਰੂ ਭਾਜੀ ਅਤੇ ਸਟੈਨ ਮੇਰੇ ਕਰੀਬੀ ਦੋਸਤ ਹਨ ਅਤੇ ਅਸੀਂ ਇਕੱਠਿਆਂ ਗਾਣਿਆਂ ਦੀ ਰਿਕਾਰਡਿੰਗ ਕੀਤੀ।’’ ਐਲਬਮ ‘ਓਨਲੀ ਲਵ ਗੈੱਟਸ ਰਿਪਲਾਈ’ 24 ਮਈ ਨੂੰ ਰਿਲੀਜ਼ ਹੋਵੇਗੀ। -ਆਈਏਐੱਨਐੱਸ

Advertisement

Advertisement
Advertisement