For the best experience, open
https://m.punjabitribuneonline.com
on your mobile browser.
Advertisement

ਗੂੰਗੀ-ਬੋਲੀ ਲੜਕੀ ਨਾਲ ਜਬਰ-ਜਨਾਹ

08:29 AM Mar 31, 2024 IST
ਗੂੰਗੀ ਬੋਲੀ ਲੜਕੀ ਨਾਲ ਜਬਰ ਜਨਾਹ
Advertisement

ਬੀਰਬਲ ਰਿਸ਼ੀ
ਸ਼ੇਰਪੁਰ, 30 ਮਾਰਚ
ਥਾਣਾ ਸ਼ੇਰਪੁਰ ਦੀ ਹਦੂਦ ਦੇ ਇੱਕ ਪਿੰਡ ਵਿੱਚ ਗੂੰਗੀ-ਬੋਲੀ ਤੇ ਨਾਬਾਲਿਗ ਲੜਕੀ ਨਾਲ ਜਬਰ-ਜਨਾਹ ਦੇ ਦੋਸ਼ ਹੇਠ ਪੁਲੀਸ ਨੇ ਮੁਲਜ਼ਮ ਨੂੰ ਕਾਬੂ ਕਰ ਕੇ ਜੇਲ੍ਹ ਭੇਜ ਦਿੱਤਾ ਹੈ। ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਪਰਚਾ ਦਰਜ ਕੀਤਾ ਹੈ। ਪੀੜਤ ਲੜਕੀ ਦੇ ਪਿਤਾ ਦੇ ਬਿਆਨਾਂ ’ਤੇ ਦਰਜ ਕੀਤੀ ਐਫਆਈਆਰ ਅਨੁਸਾਰ ਉਸ ਦੀ 14 ਸਾਲ ਦੀ ਬੇਟੀ ਜੋ ਗੂੰਗੀ ਬੋਲੀ ਅਤੇ ਦਿਮਾਗ ਤੌਰ ’ਤੇ ਅਪਾਹਜ ਹੈ, ਨੂੰ ਸ਼ਿੰਦਰਪਾਲ ਸਿੰਘ ਉਰਫ਼ ਸ਼ਿੰਦਾ ਜਦੋਂ ਆਪਣੀ ਸਕੂਟਰੀ ’ਤੇ ਬਿਠਾ ਕੇ ਲਿਜਾ ਰਿਹਾ ਸੀ ਤਾਂ ਉਹ ਵੀ ਉਸ ਦੇ ਪਿੱਛੇ ਚਲਿਆ ਗਿਆ। ਇਸ ਦੌਰਾਨ ਉਸ ਨੇ ਉਸ ਦੀ ਲੜਕੀ ਨਾਲ ਗ਼ਲਤ ਕੰਮ ਕੀਤਾ। ਉਸ ਦੇ ਰੌਲਾ ਪਾਉਣ ’ਤੇ ਉਹ ਭੱਜ ਗਿਆ ਜਿਸ ਮਗਰੋਂ ਪੀੜਤ ਪਰਿਵਾਰ ਨੇ ਐਂਬੂਲੈਂਸ 108 ਰਾਹੀਂ ਲੜਕੀ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ। ਐੱਸਐੱਚਓ ਸ਼ੇਰਪੁਰ ਕਮਲਪ੍ਰੀਤ ਸਿੰਘ ਨੇ ਪੂਰੇ ਘਟਨਾਕ੍ਰਮ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪਰਚਾ ਦਰਜ ਕਰ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ ਪੇਸ਼ ਕੀਤਾ ਗਿਆ ਜਿੱਥੋਂ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।

Advertisement

Advertisement
Author Image

sanam grng

View all posts

Advertisement
Advertisement
×