For the best experience, open
https://m.punjabitribuneonline.com
on your mobile browser.
Advertisement

ਜਬਰ-ਜਨਾਹ ਪੀੜਤ ਲੜਕੀ ਤੇ ਪਰਿਵਾਰ ਸਦਮੇ ’ਚ

09:58 AM Apr 13, 2024 IST
ਜਬਰ ਜਨਾਹ ਪੀੜਤ ਲੜਕੀ ਤੇ ਪਰਿਵਾਰ ਸਦਮੇ ’ਚ
Advertisement

ਜੈਸਮੀਨ ਭਾਰਦਵਾਜ
ਨਾਭਾ, 12 ਅਪਰੈਲ
ਇੱਥੇ ਕਾਲਜ ਵਿੱਚ ਲੜਕੀ ਨਾਲ ਹੋਏ ਕਥਿਤ ਸਮੂਹਿਕ ਜਬਰ ਜਨਾਹ ਦੇ ਮਾਮਲੇ ਵਿੱਚ ਪੁਲੀਸ ਨੇ ਤੀਜੇ ਮੁਲਜ਼ਮ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਇਸ ਮਾਮਲੇ ਵਿੱਚ ਜਿਥੇ ਪੀੜਤ ਲੜਕੀ ਮੁੜ ਵਸੇਬੇ ਦੇ ਸਵਾਲਾਂ ਵਿੱਚ ਘਿਰੀ ਹੋਈ ਹੈ ਉੱਥੇ ਹੀ ਕਾਲਜ ਪ੍ਰਸ਼ਾਸਨ ਉੱਪਰ ਵੀ ਕਈ ਸਵਾਲ ਖੜ੍ਹੇ ਹੋ ਰਹੇ ਹਨ ਜਿਸ ਦੇ ਚਲਦੇ ਅੱਜ ਕਾਲਜ ਦੇ ਬਾਹਰ ਵਿਦਿਆਰਥੀ ਯੂਨੀਅਨ ਵੱਲੋਂ ਪ੍ਰਦਰਸ਼ਨ ਵੀ ਕੀਤਾ ਗਿਆ। 27 ਮਾਰਚ ਨੂੰ ਸਰਕਾਰੀ ਰਿਪੁਦਮਨ ਕਾਲਜ ਵਿੱਚ ਵਾਪਰੀ ਇਸ ਘਟਨਾ ਤੋਂ ਬਾਅਦ ਬੀਏ ਪਹਿਲੀ ਦੀ ਵਿਦਿਆਰਥੀ ਪੀੜਤ ਲੜਕੀ ਤੇ ਉਸ ਦਾ ਪਰਿਵਾਰ ਸਦਮੇ ਵਿੱਚ ਹਨ ਅਤੇ ਪਰਿਵਾਰ ਲੜਕੀ ਨੂੰ ਅੱਗੇ ਪੜ੍ਹਾਉਣ ਤੋਂ ਵੀ ਇਨਕਾਰੀ ਹੈ। 18 ਸਾਲਾ ਪੀੜਤ ਦੇ ਮੁੜ ਵਸੇਬੇ ਲਈ ਕੌਂਸਲਿੰਗ ਸਮੇਤ ਕਿਸੇ ਪ੍ਰਕਾਰ ਦੀ ਸਰਕਾਰੀ ਸਹਾਇਤਾ ਅਜੇ ਤੱਕ ਉਸ ਦੇ ਘਰ ਨਹੀਂ ਪਹੁੰਚੀ। ਪਰਿਵਾਰ ਨੇ ਕਿਹਾ,‘ਪੀੜਤ ਨੂੰ ਹੀ ਦੋਸ਼ੀ ਠਹਿਰਾਉਂਦੇ ਸਮਾਜ ਦੇ ਸਵਾਲਾਂ ਤੋਂ ਅਸੀਂ ਕਾਫੀ ਦੁਖੀ ਹਾਂ।’ ਪੁਲੀਸ ਮੁਤਾਬਕ ਮੁਲਜ਼ਮ ਕਾਲਜ ਦੇ ਵਿਦਿਆਰਥੀ ਨਹੀਂ ਸਨ ਪਰ ਫੇਰ ਵੀ ਕਲਾਸਾਂ ਵਿੱਚ ਬੈਠਦੇ ਸਨ। ਪੀੜਤ ਲੜਕੀ ਨੇ ਦੱਸਿਆ ਕਿ ਉਸ ਨੂੰ ਵੀ ਇਹ ਪਤਾ ਨਹੀਂ ਸੀ ਕਿ ਉਹ ਕਾਲਜ ਦੇ ਵਿਦਿਆਰਥੀ ਨਹੀਂ ਹਨ ਬਲਕਿ ਤਿੰਨੋਂ ਮੁਲਜ਼ਮਾਂ ਵਿੱਚੋਂ ਦਵਿੰਦਰ ਸਿੰਘ ਨਾਮੀ ਨੌਜਵਾਨ ਉਸ ਦੀ ਹੀ ਕਲਾਸ ਵਿੱਚ ਹੀ ਬੈਠਦਾ ਸੀ ਤੇ ਬਾਕੀ ਦੋ ਵੀ ਉਸ ਦੇ ਨਾਲ ਕਾਲਜ ਵਿੱਚ ਹੀ ਦੇਖੇ ਜਾਂਦੇ ਸਨ ਜਿਸ ਕਰਕੇ ਜਦੋਂ ਦਵਿੰਦਰ ਨੇ ਕਿਹਾ ਕਿ ਅੱਜ ਕਲਾਸ ਉੱਪਰਲੀ ਮੰਜ਼ਿਲ ਦੇ ਕਮਰੇ ਵਿੱਚ ਲੱਗਣੀ ਹੈ ਤਾਂ ਉਸ ਨੇ ਯਕੀਨ ਕਰ ਲਿਆ ਤੇ ਉੱਥੇ ਹੀ ਮੁਲਜ਼ਮਾਂ ਨੇ ਇਸ ਅਪਰਾਧ ਨੂੰ ਅੰਜਾਮ ਦਿੱਤਾ।
ਹਾਲਾਂਕਿ ਕਾਲਜ ਪ੍ਰਿੰਸੀਪਲ ਹਰਤੇਜ ਕੌਰ ਨੇ ਇਨ੍ਹਾਂ ਦੋਸ਼ਾਂ ਤੋਂ ਸਾਫ ਇਨਕਾਰ ਕੀਤਾ। ਅੱਜ ਕਾਲਜ ਵਿੱਚ ਉੱਚ ਸਿਖਿਆ ਡਾਇਰੈਕਟੋਰੇਟ ਦੀ ਟੀਮ ਨੇ ਵੀ ਆਪਣੇ ਪੱਧਰ ’ਤੇ ਪੜਤਾਲ ਸ਼ੁਰੂ ਕੀਤੀ। ਦੂਜੇ ਪਾਸੇ ਅੱਜ ਪੰਜਾਬ ਸਟੂਡੈਂਟ ਯੂਨੀਅਨ ਅਤੇ ਇਸਤਰੀ ਜਾਗ੍ਰਿਤੀ ਮੰਚ ਦੇ ਅਗਵਾਈ ਵਿੱਚ ਵਿਦਿਆਰਥੀਆਂ ਨੇ ਕਾਲਜ ਦੇ ਬਾਹਰ ਪ੍ਰਦਰਸ਼ਨ ਕਰ ਕੇ ਕਾਲਜ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ ਤੇ ਉੱਚ ਸਿਖਿਆ ਮੰਤਰੀ ਦੇ ਅਸਤੀਫੇ ਦੇ ਮੰਗ ਕੀਤੀ ਗਈ।
ਪੁਲੀਸ ਵੱਲੋਂ ਬੀਤੀ ਰਾਤ ਤੀਜੇ ਮੁਲਜ਼ਮ ਹੈਰੀ ਵਾਸੀ ਬਿਰਡਵਾਲ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਇਸ ਤੋਂ ਪਹਿਲਾਂ ਦਵਿੰਦਰ ਸਿੰਘ ਅਤੇ ਰਵਨੀਤ ਵਾਸੀ ਕਕਰਾਲਾ ਪਿੰਡ ਪਹਿਲਾਂ ਹੀ ਪੁਲੀਸ ਦੀ ਗ੍ਰਿਫਤ ਵਿੱਚ ਸਨ। ਨਾਭਾ ਐਸਐਚਓ ਗੁਰਪ੍ਰੀਤ ਸਿੰਘ ਸਮਰਾਓ ਨੇ ਦੱਸਿਆ ਕਿ ਤਿੰਨੇ ਮੁਲਜ਼ਮ 20 ਤੋਂ 22 ਸਾਲ ਦੀ ਉਮਰ ਦੇ ਹਨ ਤੇ ਕੋਈ ਵੀ ਕਾਲਜ ਦਾ ਵਿਦਿਆਰਥੀ ਨਹੀਂ ਹੈ ਤੇ ਉਨ੍ਹਾਂ ਖਿਲਾਫ ਐੱਸਸੀਐੱਸਸੀ ਐਕਟ ਤਹਿਤ ਵਾਧਾ ਵੀ ਕੀਤਾ ਗਿਆ ਹੈ।

Advertisement

Advertisement
Author Image

joginder kumar

View all posts

Advertisement
Advertisement
×