ਨਾਬਾਲਗ ਨਾਲ ਬਲਾਤਕਾਰ
08:37 AM Jun 11, 2024 IST
ਪੱਤਰ ਪ੍ਰੇਰਕ
ਨਵੀਂ ਦਿੱਲੀ, 10 ਜੂਨ
ਦੱਖਣੀ ਦਿੱਲੀ ਵਿੱਚ ਇੱਕ ਸੱਤ ਸਾਲ ਦੀ ਲੜਕੀ ਦਾ ਉਸ ਦੇ ਗੁਆਂਢੀ ਵੱਲੋਂ ਕਥਿਤ ਤੌਰ ’ਤੇ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ 16 ਸਾਲਾ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਵੇਰਵਿਆਂ ਨੂੰ ਸਾਂਝਾ ਕਰਦੇ ਹੋਏ ਪੁਲੀਸ ਨੇ ਦੱਸਿਆ ਕਿ ਲੋਧੀ ਕਲੋਨੀ ਥਾਣੇ ਵਿੱਚ ਨਾਬਾਲਗ ਲੜਕੀ ਦੇ ਜਿਨਸੀ ਸ਼ੋਸ਼ਣ ਦੇ ਸਬੰਧ ਵਿੱਚ ਪੁਲੀਸ ਕੰਟਰੋਲ ਰੂਮ (ਪੀਸੀਆਰ) ਨੂੰ ਕਾਲ ਮਿਲੀ। ਮਗਰੋਂ ਪੁਲੀਸ ਟੀਮ ਮੌਕੇ ’ਤੇ ਪਹੁੰਚੀ। ਪੀੜਤ ਲੜਕੀ ਮੇਹਰਚੰਦ ਮਾਰਕੀਟ ਦੀ ਰਹਿਣ ਵਾਲੀ ਆਪਣੀ ਦਾਦੀ ਸਣੇ ਮਿਲੀ। ਲੜਕੀ ਦੀ ਮਾਂ ਇਸ ਸਬੰਧੀ ਜਾਣਕਾਰੀ ਦਿੱਤੀ। ਮੁਲਜ਼ਮ ਵੀ ਨਾਬਾਲਗ ਹੈ। ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਲੋਧੀ ਕਲੋਨੀ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਸੀ। ਨਾਬਾਲਗ ਨੂੰ ਫੜ ਲਿਆ ਗਿਆ ਅਤੇ ਉਸ ਨੂੰ ਬਾਲ ਘਰ ਭੇਜ ਦਿੱਤਾ ਗਿਆ। ਹੋਰ ਜਾਂਚ ਚੱਲ ਰਹੀ ਹੈ।
Advertisement
Advertisement