For the best experience, open
https://m.punjabitribuneonline.com
on your mobile browser.
Advertisement

ਜਬਰ-ਜਨਾਹ: ਹਾਕੀ ਖਿਡਾਰੀ ਵਰੁਣ ਖ਼ਿਲਾਫ਼ ਸਬੂਤ ਇਕੱਠੇ ਕਰ ਰਹੀ ਹੈ ਬੰਗਲੂਰੂ ਪੁਲੀਸ

08:09 AM Feb 08, 2024 IST
ਜਬਰ ਜਨਾਹ  ਹਾਕੀ ਖਿਡਾਰੀ ਵਰੁਣ ਖ਼ਿਲਾਫ਼ ਸਬੂਤ ਇਕੱਠੇ ਕਰ ਰਹੀ ਹੈ ਬੰਗਲੂਰੂ ਪੁਲੀਸ
Advertisement

ਬੰਗਲੂਰੂ, 7 ਫਰਵਰੀ
ਭਾਰਤੀ ਕੌਮੀ ਟੀਮ ਦੇ ਹਾਕੀ ਖਿਡਾਰੀ ਵਰੁਣ ਕੁਮਾਰ ਖ਼ਿਲਾਫ਼ ਜਬਰ-ਜਨਾਹ ਦੇ ਦੋਸ਼ਾਂ ਦੀ ਜਾਂਚ ਕਰ ਰਹੀ ਬੰਗਲੂਰੂ ਪੁਲੀਸ ਨੇ ਕਿਹਾ ਕਿ ਉਹ ਖਿਡਾਰੀ ਖ਼ਿਲਾਫ਼ ਸਬੂਤ ਇਕੱਠੇ ਕਰ ਰਹੀ ਹੈ ਜਿਸ ਵਿੱਚ ਵਰੁਣ ਅਤੇ ਕਥਿਤ ਪੀੜਤਾ ਵਿਚਲੇ ਫੋਨ ’ਤੇ ਹੋਈ ਗੱਲਬਾਤ ਅਤੇ ਸੰਦੇਸ਼ਾਂ ਦਾ ਰਿਕਾਰਡ ਵੀ ਸ਼ਾਮਲ ਹੈ। ਪੁਲੀਸ ਨੇ ਕਿਹਾ ਕਿ ਉਹ ਜਲਦੀ ਹੀ ਜਾਂਚ ਵਿੱਚ ਸ਼ਾਮਲ ਹੋਣ ਲਈ 28 ਸਾਲਾ ਖਿਡਾਰੀ ਨਾਲ ਸੰਪਰਕ ਕਰਨਗੇ।
ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ, ‘‘ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ ਅਤੇ ਲੋੜੀਂਦੇ ਸਬੂਤ ਇਕੱਠੇ ਕਰ ਰਹੇ ਹਾਂ। ਅਸੀਂ ਹਾਲੇ ਵਰੁਣ ਨਾਲ ਸੰਪਰਕ ਨਹੀਂ ਕੀਤਾ। ਉਹ ਕਰਨਾਟਕ ਤੋਂ ਬਾਹਰ ਹੈ। ਜਲਦੀ ਹੀ ਉਸ ਨਾਲ ਸੰਪਰਕ ਕਰ ਕੇ ਉਸ ਨੂੰ ਜਾਂਚ ਵਿਚ ਸ਼ਾਮਲ ਹੋਣ ਲਈ ਕਿਹਾ ਜਾਵੇਗਾ। ਅਸੀਂ ਹਾਲੇ ਉਸ ਜਗ੍ਹਾ ’ਤੇ ਕੋਈ ਟੀਮ ਨਹੀਂ ਭੇਜੀ ਜਿੱਥੇ ਉਹ ਅਭਿਆਸ ਕਰ ਰਿਹਾ ਹੈ। ਸੰਪਰਕ ਕਰਨ ’ਤੇ ਜੇ ਉਹ ਇੱਥੇ ਆਉਂਦਾ ਹੈ ਤਾਂ ਠੀਕ ਹੈ ਨਹੀਂ ਤਾਂ ਸਾਨੂੰ ਆਪਣੀ ਟੀਮ ਉੱਥੇ ਭੇਜਣੀ ਪਵੇਗੀ। ਉਨ੍ਹਾਂ ਕਿਹਾ, ‘‘ਅਸੀਂ ਸਬੂਤ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਹਨ। ਅਸੀਂ ਵਰੁਣ ਅਤੇ ਪੀੜਤਾ ਵਿਚਾਲੇ ਫੋਨ ’ਤੇ ਕੀਤੀ ਗਈ ਗੱਲਬਾਤ ਅਤੇ ਸੰਦੇਸ਼ਾਂ ਦੇ ਸਬੂਤ ਇਕੱਠੇ ਕਰ ਰਹੇ ਹਾਂ। ਅਸੀਂ ਉਨ੍ਹਾਂ ਦੇ ਸਾਂਝੇ ਦੋਸਤਾਂ ਨਾਲ ਵੀ ਸੰਪਰਕ ਕਰਾਂਗੇ।’’
ਜ਼ਿਕਰਯੋਗ ਹੈ ਕਿ ਬੰਗਲੂਰੂ ਪੁਲੀਸ ਨੇ ਇੱਕ ਔਰਤ ਦੀ ਸ਼ਿਕਾਇਤ ਦੇ ਆਧਾਰ ’ਤੇ ਵਰੁਣ ਖ਼ਿਲਾਫ਼ ਪੋਕਸੋ ਐਕਤ ਤਹਿਤ ਕੇਸ ਦਰਜ ਕੀਤਾ ਹੈ। ਔਰਤ ਨੇ ਵਰੁਣ ’ਤੇ ਵਿਆਹ ਕਰਨ ਦੇ ਬਹਾਨੇ ਉਸ ਨਾਲ ਕਈ ਵਾਰ ਸਰੀਰਕ ਸਬੰਧ ਬਣਾਉਣ ਦੇ ਦੋਸ਼ ਲਾਏ ਹਨ। ਵਰੁਣ ਨੂੰ 2021 ਵਿੱਚ ਅਰਜੁਨ ਪੁਰਸਕਾਰ ਨਾਲ ਸਨਮਾਨਿਆ ਗਿਆ ਸੀ। ਉਸ ਨੂੰ ਹਾਲ ਹੀ ਵਿੱਚ ਪੰਜਾਬ ਸਰਕਾਰ ਨੇ ਡੀਐੱਸਪੀ ਵਜੋਂ ਤਰੱਕੀ ਦਿੱਤੀ ਸੀ।
ਜਾਣਕਾਰੀ ਅਨੁਸਾਰ ਉਹ ਅਗਾਮੀ ਐੱਫਆਈਐੱਚ ਪ੍ਰੋ ਲੀਗ ਦੀਆਂ ਤਿਆਰੀਆਂ ਦੇ ਹਿੱਸੇ ਵਜੋਂ ਭੁਬਨੇਸ਼ਵਰ ਵਿੱਚ ਕੌਮੀ ਟੀਮ ਨਾਲ ਸਿਖਲਾਈ ਲੈ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਉਹ ਫਰਾਰ ਹੈ ਪਰ ਹਾਕੀ ਇੰਡੀਆ ਨੇ ਇਨ੍ਹਾਂ ਅਫਵਾਹਾਂ ਨੂੰ ਖਾਰਜ ਕਰ ਦਿੱਤਾ ਹੈ। ਵਰੁਣ ਨੇ 2017 ’ਚ ਭਾਰਤ ਲਈ ਪਹਿਲਾ ਮੈਚ ਖੇਡਿਆ ਸੀ। ਉਹ 2020 ਟੋਕੀਓ ਓਲੰਪਿਕ ਵਿੱਚ ਕਾਂਸੇ ਦਾ ਤਗਮਾ ਜੇਤੂ ਤੇ 2022 ਦੀਆਂ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਗਮਾ ਜੇਤੂ ਭਾਰਤੀ ਟੀਮ ਦਾ ਹਿੱਸਾ ਸੀ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×