ਜਬਰ-ਜਨਾਹ ਦੇ ਦੋਸ਼ੀ ਨੂੰ 20 ਸਾਲ ਦੀ ਸਜ਼ਾ ਤੇ ਜੁਰਮਾਨਾ
09:02 AM Sep 20, 2024 IST
ਪੱਤਰ ਪ੍ਰੇਰਕ
ਰੂਪਨਗਰ, 19 ਸਤੰਬਰ
ਜ਼ਿਲ੍ਹਾ ਤੇ ਸੈਸ਼ਨ ਜੱਜ, ਰੂਪਨਗਰ ਰਮੇਸ਼ ਕੁਮਾਰੀ ਦੀ ਅਦਾਲਤ ਵੱਲੋਂ ਰਾਹੁਲ ਕੁਮਾਰ ਵਾਸੀ ਸ੍ਰੀ ਅਨੰਦਪੁਰ ਸਾਹਿਬ ਨੂੰ ਮਾਨਸਿਕ ਤੌਰ ’ਤੇ ਅਪੰਗ ਅਤੇ 50 ਫ਼ੀਸਦ ਤੋਂ ਘੱਟ ਆਈਕਿਊ ਵਾਲੀ ਲੜਕੀ ਨਾਲ ਜਬਰ-ਜਨਾਹ ਕਰਨ ਦੇ ਦੋਸ਼ ਹੇਠ 20 ਸਾਲ ਦੀ ਕੈਦ ਤੇ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਲੜਕੀ ਕਿਸੇ ਦੁਕਾਨ ਉੱਤੇ ਸਹਾਇਕ ਵਜੋਂ ਕੰਮ ਕਰਦੀ ਸੀ ਤੇ 6.9.2022 ਨੂੰ ਤੇਜ਼ ਦਰਦ ਹੋਣ ਉਪਰੰਤ ਡਾਕਟਰੀ ਜਾਂਚ ਕਰਨ ਦੌਰਾਨ ਪਤਾ ਲੱਗਾ ਕਿ ਲੜਕੀ 6 ਮਹੀਨੇ ਦੀ ਗਰਭਵਤੀ ਸੀ। ਇਸ ਉਪਰੰਤ ਲੜਕੀ ਨੇ ਖੁਲਾਸਾ ਕੀਤਾ ਕਿ ਜਿਸ ਦੁਕਾਨ ’ਤੇ ਉਹ ਕੰਮ ਕਰਦੀ ਸੀ, ਉਸ ਦੁਕਾਨ ਦੇ ਨੇੜੇ ਕੰਨਫੈਕਸ਼ਨਰੀ ਵਿੱਚ ਕੰਮ ਕਰਨ ਵਾਲੇ ਲੜਕੇ ਰਾਹੁਲ ਕੁਮਾਰ ਨੇ ਦੁਕਾਨ ਦੇ ਨੇੜੇ ਸਥਿਤ ਗੋਦਾਮ ਵਿੱਚ ਲਿਜਾ ਕੇ ਕਈ ਵਾਰ ਜਬਰ-ਜਨਾਹ ਕੀਤਾ ਸੀ।
Advertisement
Advertisement