For the best experience, open
https://m.punjabitribuneonline.com
on your mobile browser.
Advertisement

ਜਬਰ-ਜਨਾਹ ਦੇ ਮੁਲਜ਼ਮ ਨੂੰ ਰਿਮਾਂਡ ’ਤੇ ਭੇਜਿਆ

08:33 AM Jan 19, 2024 IST
ਜਬਰ ਜਨਾਹ ਦੇ ਮੁਲਜ਼ਮ ਨੂੰ ਰਿਮਾਂਡ ’ਤੇ ਭੇਜਿਆ
ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਪੁਲੀਸ ਅਧਿਕਾਰੀ। -ਫੋਟੋ: ਹਿਮਾਂਸ਼ੂ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 18 ਜਨਵਰੀ
ਡਾਬਾ ਇਲਾਕੇ ’ਚ ਚਾਰ ਸਾਲ ਦੀ ਬੱਚੀ ਦੇ ਨਾਲ ਜਬਰ-ਜਨਾਹ ਕਰਨ ਤੋਂ ਬਾਅਦ ਉਸਦਾ ਕਤਲ ਕਰਨ ਦੇ ਮਾਮਲੇ ’ਚ ਮੁਲਜ਼ਮ ਨੂੰ ਆਖਰਕਾਰ ਲੁਧਿਆਣਾ ਪੁਲੀਸ ਨੇ ਉਤਰ ਪ੍ਰਦੇਸ਼ ਦੇ ਫਤਹਿਪੁਰ ਇਲਾਕੇ ’ਚੋਂ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ ਡਾਬਾ ਦੇ ਐੱਸਐੱਚਓ ਸਬ ਇੰਸਪੈਕਟਰ ਕੁਲਬੀਰ ਸਿੰਘ ਦੀ ਅਗਵਾਈ ’ਚ ਗਈ ਟੀਮ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਹਾਸਲ ਕੀਤੀ। ਪੁਲੀਸ ਪੁੱਛ-ਪੜਤਾਲ ’ਚ ਮੁਲਜ਼ਮ ਨੇ ਕਈ ਵੱਡੇ ਖੁਲਾਸੇ ਕੀਤੇ ਹਨ। ਪ੍ਰਾਪਤ ਜਾਣਕਾਰ ਅਨੁਸਾਰ ਮੁਲਜ਼ਮ ਨੇ ਜਬਰ-ਜਨਾਹ ਪਹਿਲਾਂ ਬੱਚੀ ਦਾ ਗਲਾ ਘੁੱਟ ਕੇ ਕਤਲ ਕੀਤਾ ਤੇ ਉਸਦੀ ਲਾਸ਼ ਨਾਲ 10 ਮਿੰਟ ਤੱਕ ਬਲਾਤਕਾਰ ਕੀਤਾ। ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰ ਕੇ 3 ਦਿਨਾਂ ਰਿਮਾਂਡ ’ਤੇ ਲੈ ਕੇ ਪੁੱਛ-ਪੜਤਾਲ ਸ਼ੁਰੂ
ਜੁਆਇੰਟ ਪੁਲੀਸ ਕਮਿਸ਼ਨਰ ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਮੁਲਜ਼ਮ ਸੋਨੂ ਮੂਲ ਰੂਪ ’ਚ ਉਤਰ ਪ੍ਰਦੇਸ਼ ਦੇ ਫਤਹਿਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਕਰੀਬ 3 ਦਿਨ ਪਹਿਲਾਂ ਹੀ ਉਹ ਡਾਬਾ ਇਲਾਕੇ ’ਚ ਰਹਿਣ ਵਾਲੇ ਆਪਣੇ ਚਾਚੇ ਦੇ ਲੜਕੇ ਨੂੰ ਮਿਲਣ ਲਈ ਆਇਆ ਸੀ। ਉਹ ਸ਼ਰਾਬ ਪੀਣ ਦਾ ਆਦੀ ਸੀ ਤਾਂ ਵਾਰਦਾਤ ਵਾਲੇ ਦਿਨ ਵੀ ਮੁਲਜ਼ਮ ਨੇ ਸ਼ਰਾਬ ਪੀਤੀ ਹੋਈ ਸੀ। ਉਹ ਘਰ ਦੇ ਕੋਲ ਖੇਡ ਰਹੀ ਬੱਚੀ ਨੂੰ ਆਪਣੇ ਨਾਲ ਚੀਜ਼ ਦਵਾਉਣ ਦੇ ਨਾਮ ’ਤੇ ਲੈ ਗਿਆ। ਜਦੋਂ ਉਹ ਬੱਚੀ ਨੂੰ ਕਮਰੇ ’ਚ ਲੈ ਕੇ ਗਿਆ ਤਾਂ ਬੱਚੀ ਰੌਲਾ ਪਾਉਣ ਲੱਗੀ, ਜਿਸ ’ਤੇ ਮੁਲਜ਼ਮ ਨੂੰ ਉਸ ਨੂੰ ਚੁੱਪ ਕਰਵਾਉਣ ਲਈ ਉਸ ਦਾ ਗਲਾ ਘੁੱਟ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਬਾਅਦ ’ਚ ਬੱਚੀ ਦੀ ਲਾਸ਼ ਦਾ ਜਬਰ-ਜਨਾਹ ਕਰਦਾ ਰਿਹਾ। ਬੱਚੀ ਦੀ ਲਾਸ਼ ਨੂੰ ਬਾਕਸ ਬੈੱਡ ’ਚ ਰੱਖਿਆ ਤੇ ਬਿਨਾਂ ਕਿਸੇ ਨੂੰ ਕੁਝ ਦੱਸੇ ਉਹ ਫ਼ਰਾਰ ਹੋ ਗਿਆ।

Advertisement

ਜਬਰ-ਜਨਾਹ ਦੇ ਦੋਸ਼ ਹੇਠ ਨਾਬਾਲਗ ਗ੍ਰਿਫ਼ਤਾਰ

ਖੰਨਾ (ਨਿੱਜੀ ਪੱਤਰ ਪ੍ਰੇਰਕ): ਮਲੌਦ ਵਿੱਚ ਇੱਕ ਨਾਬਾਲਗ ਵੱਲੋਂ ਵਿਆਹੁਤਾ ਨਾਲ ਜਬਰ-ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੁਲਜ਼ਮ ਨੇ ਔਰਤ ਨੂੰ ਕਮਰੇ ਵਿਚ ਬੰਨ੍ਹ ਕੇ ਉਸ ਨਾਲ ਸਬੰਧ ਬਣਾਏ। ਮੁਲਜ਼ਮ ਖਿਲਾਫ਼ ਥਾਣਾ ਮਲੌਦ ਵਿੱਚ ਜਬਰ-ਜਨਾਹ ਤੇ ਬੰਧਕ ਬਨਾਉਣ ਦੇ ਦੋਸ਼ ਹੇਠ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੂਜੇ ਪਾਸੇ ਅੱਜ ਖੰਨਾ ਦੇ ਸਿਵਲ ਹਸਪਤਾਲ ਵਿੱਚ ਪੀੜਤਾ ਦਾ ਮੈਡੀਕਲ ਕਰਵਾਇਆ ਗਿਆ। ਪੀੜਤਾ ਦੀ ਉਮਰ ਕਰੀਬ 26 ਸਾਲ ਹੈ ਜਦੋਂ ਕਿ ਮੁਲਜ਼ਮ ਦੀ ਉਮਰ ਕਰੀਬ 17 ਸਾਲ ਹੈ। ਘਟਨਾ 4 ਜਨਵਰੀ ਦੀ ਦੱਸੀ ਜਾ ਰਹੀ ਹੈ। ਸ਼ਿਕਾਇਤਕਰਤਾ ਨੇ ਆਪਣੇ ਬਿਆਨ ਵਿੱਚ ਦੱਸਿਆ ਕਿ ਮੁਲਜ਼ਮ 4 ਜਨਵਰੀ ਨੂੰ ਦੁੱਧ ਲੈਣ ਆਇਆ ਤਾਂ ਮੁਲਜ਼ਮ ਨੇ ਉਸ ਨੂੰ ਕਮਰੇ ਵਿੱਚ ਖਿੱਚ ਲਿਆ ਤੇ ਉਸ ਦੀਆਂ ਲੱਤਾਂ ਦੁਪੱਟੇ ਨਾਲ ਬੰਨ੍ਹੀਆਂ ਤੇ ਕੱਪੜੇ ਪਾੜ ਕੇ ਜ਼ਬਰਦਸਤੀ ਸਬੰਧ ਬਣਾਏ। ਐੱਸਐੱਚਓ ਸੰਦੀਪ ਕੁਮਾਰ ਨੇ ਕਿਹਾ ਕਿ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਅਗਲੇ ਹੁਕਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

Advertisement
Author Image

joginder kumar

View all posts

Advertisement
Advertisement
×