Ranveer Allahbadia: ਸੁਪਰੀਮ ਕੋਰਟ ਵਿਚ ਅਲਾਹਾਬਾਦੀਆ ਨੇ ਕਿਹਾ ‘ਪੋਡਕਾਸਟ ਸ਼ੋਅ ਵਿਚ ਸ਼ਾਲੀਨਤਾ ਬਣਾਏ ਰੱਖਾਂਗਾ’
03:59 PM Apr 01, 2025 IST
ਨਵੀਂ ਦਿੱਲੀ, 1 ਅਪ੍ਰੈਲ
Ranveer Allahbadia: ਪੋਡਕਾਸਟਰ ਰਣਵੀਰ ਅਲਾਹਾਬਾਦੀਆ ਨੇ ਮੰਗਲਵਾਰ ਨੂੰ ਸੁਪਰੀਮ ਕੋਰਟ ਵਿਚ ਇਕ ਹਲਫ਼ਨਾਮਾ ਦਾਇਰ ਕੀਤਾ ਕਿ ਉਹ ਆਪਣੇ ਸ਼ੋਅ ਵਿਚ ਸ਼ਾਲੀਨਤਾ ਬਣਾਈ ਰੱਖਣਗੇ। ਸੀਨੀਅਰ ਵਕੀਲ ਅਭਿਨਵ ਚੰਦਰਚੂੜ ਨੇ ਜਸਟਿਸ ਸੂਰਿਆ ਕਾਂਤ ਅਤੇ ਐਨ ਕੋਟੀਸ਼ਵਰ ਸਿੰਘ ਦੇ ਬੈਂਚ ਨੂੰ ਸੂਚਿਤ ਕੀਤਾ ਕਿ ਉਨ੍ਹਾਂ ਦੇ ਮੁਵੱਕਿਲ ਨੇ ਇਕ ਹਲਫ਼ਨਾਮਾ ਦਾਇਰ ਕੀਤਾ ਹੈ ਅਤੇ ਮਾਮਲੇ ਦੀ ਜਾਂਚ ਵਿੱਚ ਸ਼ਾਮਲ ਹੋਏ ਹਨ।
ਚੰਦਰਚੂੜ ਨੇ ਅਲਾਹਾਬਾਦੀਆ ਨੂੰ ਆਪਣਾ ਪਾਸਪੋਰਟ ਜਮ੍ਹਾ ਕਰਨ ਸਬੰਧੀ ਸਿਖਰਲੀ ਅਦਾਲਤ ਦੀਆਂ ਸ਼ਰਤਾਂ ਵਿਚ ਸੋਧ ਦੀ ਮੰਗ ਕੀਤੀ ਅਤੇ ਕਿਹਾ ਕਿ ਇਸ ਨਾਲ ਉਨ੍ਹਾਂ ਦੀ ਰੋਜ਼ੀ-ਰੋਟੀ ਪ੍ਰਭਾਵਿਤ ਹੋਈ ਹੈ। ਸੀਨੀਅਰ ਵਕੀਲ ਨੇ ਕਿਹਾ ਕਿ ਅਲਾਹਾਬਾਦੀਆ ਨੂੰ ਵੱਖ-ਵੱਖ ਲੋਕਾਂ ਦੀ ਇੰਟਰਵਿਊ ਲਈ ਵਿਦੇਸ਼ ਜਾਣਾ ਪੈਂਦਾ ਸੀ ਜਿਸ ਲਈ ਕਈ ਦੌਰ ਦੀਆਂ ਮੀਟਿੰਗਾਂ ਕਰਨੀਆਂ ਪੈਂਦੀਆਂ ਸਨ। ਬੈਂਚ ਨੇ ਕਿਹਾ ਕਿ ਜੇਕਰ ਅਲਾਹਾਬਾਦੀਆ ਵਿਦੇਸ਼ ਜਾਂਦਾ ਹੈ ਤਾਂ ਇਹ ਜਾਂਚ ਨੂੰ ਪ੍ਰਭਾਵਿਤ ਕਰਨਾ ਲਾਜ਼ਮੀ ਹੈ। ਕੋਰਟ ਨੇ ਮਹਾਰਾਸ਼ਟਰ ਅਤੇ ਅਸਾਮ ਸਰਕਾਰਾਂ ਦੀ ਨੁਮਾਇੰਦਗੀ ਕਰਨ ਵਾਲੇ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੂੰ ਜਾਂਚ ਪੂਰੀ ਕਰਨ ਲਈ ਸਮਾਂ-ਸੀਮਾ ਬਾਰੇ ਪੁੱਛਿਆ।
ਮਹਿਤਾ ਨੇ ਕਿਹਾ ਕਿ ਹਾਲਾਂਕਿ ਉਨ੍ਹਾਂ ਨੇ ਇਸ ਬਾਰੇ ਕੋਈ ਹਦਾਇਤ ਨਹੀਂ ਮੰਗੀ, ਪਰ ਜਾਂਚ ਦੋ ਹਫ਼ਤਿਆਂ ਵਿਚ ਖਤਮ ਹੋਣ ਦੀ ਸੰਭਾਵਨਾ ਹੈ। ਬੈਂਚ ਨੇ ਕਿਹਾ ਕਿ ਉਹ ਅਲਾਹਾਬਾਦੀਆ ਦੀ ਦੋ ਹਫ਼ਤਿਆਂ ਬਾਅਦ ਪਾਸਪੋਰਟ ਜਾਰੀ ਕਰਨ ਦੀ ਅਪੀਲ ’ਤੇ ਵਿਚਾਰ ਕਰੇਗਾ। 3 ਮਾਰਚ ਨੂੰ ਸਿਖਰਲੀ ਅਦਾਲਤ ਨੇ ਅਲਾਹਾਬਾਦੀਆ ਨੂੰ ਆਪਣਾ ਪੋਡਕਾਸਟ "ਦ ਰਣਵੀਰ ਸ਼ੋਅ" ਦੁਬਾਰਾ ਸ਼ੁਰੂ ਕਰਨ ਦੀ ਇਜਾਜ਼ਤ ਦੇ ਦਿੱਤੀ। -ਪੀਟੀਆਈ
Advertisement
Advertisement