ਕਾਰੋਬਾਰੀ ਤੋਂ ਫ਼ਿਰੌਤੀ ਮੰਗੀ
05:53 AM Nov 30, 2024 IST
Advertisement
ਪੱਤਰ ਪ੍ਰੇਰਕ
ਤਰਨ ਤਾਰਨ, 29 ਨਵੰਬਰ
ਕਸਬਾ ਹਰੀਕੇ ਦੇ ਇਕ ਕਾਰੋਬਾਰੀ ਨੂੰ ਉਸ ਦੇ ਮੋਬਾਈਲ ’ਤੇ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਸੁਨੇਹਾ ਭੇਜ ਕੇ ਫ਼ਿਰੌਤੀ ਮੰਗੀ ਜਾ ਰਹੀ ਹੈ| ਮੰਗ ਪੂਰੀ ਨਾ ਕਰਨ ’ਤੇ ਉਸ ਦੇ ਪਰਿਵਾਰ ਦਾ ਨੁਕਸਾਨ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ|
ਕਾਰੋਬਾਰੀ ਜਗਿੰਦਰ ਪਾਲ ਵੇਦੀ ਨੇ ਹਰੀਕੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਅੱਜ ਤੱਕ ਅਣਪਛਾਤੇ ਨੰਬਰ ਤੋਂ ਉਸ ਨੂੰ 23 ਅਤੇ 28 ਨਵੰਬਰ ਨੂੰ ਧਮਕੀ ਭਰੇ ਮੈਸੇਜ ਮਿਲੇ ਹਨ ਜਿਨ੍ਹਾਂ ਵਿੱਚ ਅਣਪਛਾਤੇ ਵਿਅਕਤੀ ਵੱਲੋਂ ਉਸ ਤੋਂ 15 ਲੱਖ ਰੁਪਏ ਦੀ ਫ਼ਿਰੌਤੀ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਨਾ ਦੇਣ ’ਤੇ ਉਸ ਦੇ ਪਰਿਵਾਰ ਨੂੰ ਮਾਰ ਦੇਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ| ਥਾਣਾ ਹਰੀਕੇ ਦੇ ਏ ਐੱਸ ਆਈ ਸਤਨਾਮ ਸਿੰਘ ਨੇ ਦੱਸਿਆ ਕਿ ਇਸ ਸਬੰਧੀ 308 (1), 308 (2) ਅਤੇ 308 (3) ਅਧੀਨ ਕੇਸ ਦਰਜ ਕੀਤਾ ਹੈ|
Advertisement
Advertisement
Advertisement