For the best experience, open
https://m.punjabitribuneonline.com
on your mobile browser.
Advertisement

ਰਣਜੀਤ ਕੌਰ ਚੇਅਰਪਰਸਨ ਬਣੀ

07:33 AM Feb 04, 2025 IST
ਰਣਜੀਤ ਕੌਰ ਚੇਅਰਪਰਸਨ ਬਣੀ
ਰਾਮਗੜ੍ਹੀਆ ਕੋਆਪ੍ਰੇਟਿਵ ਬੈਂਕ ਦੀ ਚੋਣ ਮਗਰੋਂ ਨਵੇਂ ਅਹੁਦੇਦਾਰ।-ਫੋਟੋ: ਦਿਓਲ
Advertisement

ਨਵੀਂ ਦਿੱਲੀ (ਪੱਤਰ ਪ੍ਰੇਰਕ):

Advertisement

ਬੀਬੀ ਰਣਜੀਤ ਕੌਰ ਮੁੜ ਤੋਂ ਰਾਮਗੜ੍ਹੀਆ ਕੋਆਪ੍ਰੇਟਿਵ ਬੈਂਕ ਦੇ ਚੇਅਰਪਰਸਨ ਬਣ ਗਏ ਹਨ। ਬੈਂਕ ਦੇ ਮੈਂਬਰਾਂ ਦੀ ਮੀਟਿੰਗ ਵਿਚ ਰਾਮਗੜ੍ਹੀਆ ਬੋਰਡ ਅਤੇ ਹੋਰ ਮੈਂਬਰਾਂ ਵਲੋਂ ਬੀਬੀ ਰਣਜੀਤ ਕੌਰ ਦਾ ਨਾਮ ਸਾਂਝੇ ਤੌਰ ’ਤੇ ਪੇਸ਼ ਕੀਤਾ ਗਿਆ ਜਿਸ ਨੂੰ ਹਾਜ਼ਰ ਮੈਂਬਰਾਂ ਨੇ ਸਰਬਸੰਮਤੀ ਨਾਲ ਪ੍ਰਵਾਨ ਕਰ ਲਿਆ। ਇਸ ਮੌਕੇ ਬੀਬੀ ਰਣਜੀਤ ਕੌਰ ਨੇ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਵਿਸ਼ਵਾਸ਼ ਦਿਵਾਇਆ ਕਿ ਉਹ ਤੁਹਾਡੀਆਂ ਭਾਵਨਾਵਾਂ ’ਤੇ ਖਰਾ ਉਤਰਦਿਆਂ ਤਨ ਮਨ ਅਤੇ ਧਨ ਨਾਲ ਬਣਦੀ ਸੇਵਾ ਕਰਦੀ ਰਹੇਗੀ। ਇਹ ਚੋਣ ਐੱਸਜੀਪੀਸੀ ਮੈਂਬਰ ਗੁਰਮਿੰਦਰ ਸਿੰਘ ਮਠਾੜੂ ਦੀ ਅਗਵਾਈ ਹੇਠ ਕਾਰਵਾਈ ਗਈ ਸੀ। ਰਿਟਰਨਿੰਗ ਅਫ਼ਸਰ ਓਂਕਾਰ ਸਿੰਘ ਨੇ ਜੇਤੂ ਮੈਂਬਰਾਂ ਦਾ ਨਾਮ ਐਲਾਨ ਕੀਤਾ। ਇਸ ਦੌਰਾਨ ਅਮਰਜੀਤ ਸਿੰਘ ਵਾਈਸ ਚੇਅਰਮੈਨ, ਦਲਬੀਰ ਕੌਰ ਅਤੇ ਸਰਬਜੀਤ ਕੌਰ ਮਹਿਲਾ ਡਾਇਰੈਕਟਰ, ਬਲਦੇਵ ਸਿੰਘ, ਗੁਰਚਰਨ ਸਿੰਘ, ਗੁਰਸ਼ਰਨ ਸਿੰਘ, ਹਰਜੀਤ ਸਿੰਘ, ਰਾਜਿੰਦਰ ਸਿੰਘ, ਸਤਪਾਲ ਸਿੰਘ, ਸੁਰਿੰਦਰਪਾਲ ਸਿੰਘ ਅਤੇ ਸੁਖਦੇਵ ਸਿੰਘ ਰਾਇਤ ਡਾਇਰੈਕਟਰ ਚੁਣੇ ਗਏ ।

Advertisement

Advertisement
Author Image

joginder kumar

View all posts

Advertisement