ਰਣਜੀ ਟਰਾਫੀ: ਸੁਰੱਖਿਆ ਘੇਰਾ ਤੋੜ ਕੇ ਵਿਰਾਟ ਨੂੰ ਮਿਲਣ ਪੁੱਜੇ ਤਿੰਨ ਪ੍ਰਸ਼ੰਸਕ
06:57 AM Feb 02, 2025 IST
Advertisement
ਨਵੀਂ ਦਿੱਲੀ: ਇਥੋਂ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਅੱਜ ਦਿੱਲੀ ਅਤੇ ਰੇਲਵੇ ਵਿਚਾਲੇ ਰਣਜੀ ਟਰਾਫੀ ਮੈਚ ਦੌਰਾਨ ਤਿੰਨ ਪ੍ਰਸ਼ੰਸਕ ਵਿਰਾਟ ਕੋਹਲੀ ਨੂੰ ਮਿਲਣ ਲਈ ਮੈਦਾਨ ਵਿੱਚ ਦਾਖ਼ਲ ਹੋ ਗਏ। ਕੋਹਲੀ ਦੀ 13 ਸਾਲਾਂ ਬਾਅਦ ਰਣਜੀ ਟਰਾਫੀ ਵਿੱਚ ਵਾਪਸੀ ਕਰਕੇ ਵੱਡੀ ਗਿਣਤੀ ਦਰਸ਼ਕ ਸਟੇਡੀਅਮ ਪਹੁੰਚ ਰਹੇ ਹਨ। ਮੈਚ ਵਿੱਚ ਕੋਹਲੀ ਦੀ ਮੌਜੂਦਗੀ ਕਰਕੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਜਾਣ ਦੇ ਬਾਵਜੂਦ ਤਿੰਨ ਪ੍ਰਸ਼ੰਸਕ 20 ਤੋਂ ਵੱਧ ਗਾਰਡਾਂ ਦੇ ਗਰੁੱਪ ਨੂੰ ਝਕਾਨੀ ਦੇ ਕੇ ਮੈਦਾਨ ਵਿੱਚ ਦਾਖਲ ਹੋਣ ਵਿੱਚ ਕਾਮਯਾਬ ਰਹੇ। ਹਾਲਾਂਕਿ ਇਹ ਤਿੰਨੇ ਪ੍ਰਸ਼ੰਸਕ ਤੁਰੰਤ ਫੜੇ ਗਏ ਅਤੇ ਉਹ ਕੋਹਲੀ ਦੇ ਨੇੜੇ ਨਹੀਂ ਜਾ ਸਕੇ। ਮੈਚ ਦੇ ਪਹਿਲੇ ਦਿਨ ਵੀ ਇੱਕ ਪ੍ਰਸ਼ੰਸਕ ਨੇ ਮੈਦਾਨ ’ਤੇ ਉਤਰ ਕੇ ਭਾਰਤੀ ਸੁਪਰਸਟਾਰ ਦੇ ਪੈਰ ਛੂਹੇ ਸਨ। -ਪੀਟੀਆਈ
Advertisement
Advertisement
Advertisement