ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰਣਇੰਦਰ ਨੇ ਮਾਂ ਲਈ ਮੰਗੀਆਂ ਵੋਟਾਂ

08:49 AM May 28, 2024 IST
ਬਨੂੜ ਵਿੱਚ ਰਣਇੰਦਰ ਸਿੰਘ ਦਾ ਸਨਮਾਨ ਕਰਦੇ ਹੋਏ ਸਥਾਨਕ ਭਾਜਪਾ ਆਗੂ।

ਕਰਮਜੀਤ ਸਿੰਘ ਚਿੱਲਾ
ਬਨੂੜ, 27 ਮਈ
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਨੇ ਅੱਜ ਕਿਸਾਨਾਂ ਦੇ ਵਿਰੋਧ ਦੇ ਬਾਵਜੂਦ ਆਪਣੀ ਮਾਂ ਪ੍ਰਨੀਤ ਕੌਰ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਇਸ ਮੌਕੇ ਭਾਰੀ ਸੁਰੱਖਿਆ ਮੁਲਾਜ਼ਮ ਤਾਇਨਾਤ ਸਨ, ਜਿਨ੍ਹਾਂ ਦੀ ਅਗਵਾਈ ਐੱਸਐੱਚਓ ਬਨੂੜ ਸਿਮਰਨ ਸਿੰਘ ਸ਼ੇਰਗਿੱਲ ਨੇ ਕੀਤੀ। ਰਣਇੰਦਰ ਨੇ ਸਭ ਤੋਂ ਪਹਿਲਾਂ ਬਨੂੜ ਦੇ ਵਾਰਡ ਨੰਬਰ ਚਾਰ ਵਿੱਚ ਇਕੱਤਰਤਾ ਨੂੰ ਸੰਬੋਧਨ ਕੀਤਾ। ਇੱਥੇ ਨਗਰ ਕੌਂਸਲ ਦੀ ਚੋਣ ਲੜ ਚੁੱਕੇ ਬਲਬੀਰ ਸਿੰਘ ਅਤੇ ਉਨ੍ਹਾਂ ਦੇ ਦਰਜਨਾਂ ਸਾਥੀ ਭਾਜਪਾ ਵਿੱਚ ਸ਼ਾਮਲ ਹੋਏ।
ਉਨ੍ਹਾਂ ਬਨੂੜ ਦੀ ਬੰਨੋਂ ਮਾਈ ਧਰਮਸ਼ਾਲਾ ਵਿੱਚ ਇਕੱਠ ਨੂੰ ਸੰਬੋਧਨ ਕੀਤਾ। ਉਨ੍ਹਾਂ ਹਲਕੇ ਦੀ ਵਿਧਾਇਕਾ ਨੀਨਾ ਮਿੱਤਲ ਅਤੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ’ਤੇ ਨਿਸ਼ਾਨੇ ਸੇਧ। ਉਨ੍ਹਾਂ ਬਨੂੜ ਨਾਲ ਆਪਣੀ ਮਾਂ ਦੇ ਸਨੇਹ ਨੂੰ ਪ੍ਰਗਟ ਕਰਦਿਆਂ ਇੱਥੇ ਬਣਾਏ ਗਏ ਬਹੁ-ਕਰੋੜੀ ਪ੍ਰਾਜੈਕਟ ਐੱਫਡੀਡੀਆਈ ਦਾ ਜ਼ਿਕਰ ਵੀ ਕੀਤਾ। ਉਨ੍ਹਾਂ ਹਲਕੇ ਦੇ ਵਿਕਾਸ ਲਈ ਆਪਣੇ ਪਿਤਾ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਕੰਮ ਅਤੇ ਪੰਜਾਹ ਪਿੰਡਾਂ ਨੂੰ ਖੇਤੀਬਾੜੀ ਲਈ ਪਾਣੀ ਦੇਣ ਲਈ ਘੱਗਰ ਦਰਿਆ ਵਿੱਚ ਬੰਨ੍ਹ ਲਗਾ ਕੇ ਉਸਾਰੀ ਗਈ ਬਨੂੜ ਨਹਿਰ ਨੂੰ ਇਲਾਕੇ ਦੀ ਖੇਤੀਬਾੜੀ ਲਈ ਅਹਿਮ ਦੱਸਿਆ।
ਇਸ ਮੌਕੇ ਭਾਜਪਾ ਦੇ ਹਲਕਾ ਇੰਚਾਰਜ ਜਗਦੀਸ਼ ਕੁਮਾਰ ਜੱਗਾ, ਪ੍ਰੇਮ ਕਮਾਰ ਥੰਮਣ, ਰਿਕੂ ਮਹਿਤਾ, ਕਾਮਨੀ ਥੰਮਣ, ਹੈਪੀ ਕਟਾਰੀਆ, ਰਿੰਕੂ ਸਲੇਮਪੁਰ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਬਲਬੀਰ ਸਿੰਘ, ਖੁਸ਼ਦੇਵਾ ਸਿੰਘ ਖਟੜਾ, ਬਲੀ ਸਿੰਘ, ਸ਼ਿਵ ਕੁਮਾਰ ਆਦਿ ਵੀ ਹਾਜ਼ਰ ਸਨ। ਇਸ ਮੌਕੇ ਪਾਰਟੀ ਦੇ ਮਹਿਲਾ ਵਿੰਗ ਤੇ ਹੋਰਨਾਂ ਵੱਲੋਂ ਰਣਇੰਦਰ ਦਾ ਸਨਮਾਨ ਵੀ ਕੀਤਾ ਗਿਆ।

Advertisement

ਕਿਸਾਨ ਆਗੂਆਂ ਵੱਲੋਂ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ

ਇਥੇ ਸਯੁੰਕਤ ਕਿਸਾਨ ਮੋਰਚੇ ਦੇ ਦੋ ਦਰਜਨ ਦੇ ਕਰੀਬ ਆਗੂਆਂ ਤੇ ਕਾਰਕੁਨਾਂ ਅੰਗਰੇਜ਼ ਸਿੰਘ, ਲਖਵੀਰ ਸਿੰਘ ਕਰਾਲਾ, ਜਗਜੀਤ ਸਿੰਘ ਜੱਗੀ, ਗੁਰਪ੍ਰੀਤ ਸਿੰਘ ਸੇਖਨਮਾਜਰਾ, ਜਸਪਾਲ ਸਿੰਘ ਨੇ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪੁਲੀਸ ਨੇ ਕਿਸਾਨ ਕਾਰਕੁਨਾਂ ਨੂੰ ਸਮਾਗਮਾਂ ਦੇ ਨੇੜੇ ਨਹੀਂ ਆਉਣ ਦਿੱਤਾ। ਕਿਸਾਨਾਂ ਨੇ ਭਵਿੱਖ ਵਿੱਚ ਵੀ ਵਿਰੋਧ ਜਾਰੀ ਰੱਖਣ ਦਾ ਐਲਾਨ ਕੀਤਾ। ਰਣਇੰਦਰ ਸਿੰਘ ਨੇ ਜਾਂਦੇ ਸਮੇਂ ਕਿਸਾਨਾਂ ਨੂੰ ਦੂਰ ਤੋਂ ਹੱਥ ਜੋੜਕੇ ਫਤਹਿ ਵੀ ਬੁਲਾਈ।

Advertisement
Advertisement