For the best experience, open
https://m.punjabitribuneonline.com
on your mobile browser.
Advertisement

ਰਾਣੀ ਮੁਖਰਜੀ ਨੂੰ ਮਿਲਿਆ ਸਰਬੋਤਮ ਅਦਾਕਾਰਾ ਦਾ ਐਵਾਰਡ

08:10 AM Feb 25, 2024 IST
ਰਾਣੀ ਮੁਖਰਜੀ ਨੂੰ ਮਿਲਿਆ ਸਰਬੋਤਮ ਅਦਾਕਾਰਾ ਦਾ ਐਵਾਰਡ
ਮੁੰਬਈ: ਦਾਦਾ ਸਾਹਿਬ ਫਾਲਕੇ ਇੰਟਰਨੈਸ਼ਨਲ ਫਿਲਮ ਫੈਸਟੀਵਲ ਐਵਾਰਡਜ਼ 2024 ਸਬੰਧੀ ਸਮਾਗਮ ਮੁੰਬਈ ਵਿੱਚ ਹੋਇਆ। ਇਸ ਮੌਕੇ ਸਰਬੋਤਮ ਅਦਾਕਾਰਾ ਦਾ ਖਿਤਾਬ ਰਾਣੀ ਮੁਖਰਜੀ ਨੂੰ ਦਿੱਤਾ ਗਿਆ। ਉਸ ਨੂੰ ਇਹ ਐਵਾਰਡ ‘ਮਿਸਿਜ਼ ਚੈਟਰਜੀ ਵਰਸਿਜ਼ ਨਾਰਵੇ’ ਵਿੱਚ ਸ਼ਾਨਦਾਰ ਅਦਾਕਾਰੀ ਲਈ ਦਿੱਤਾ ਗਿਆ ਹੈ। ਇਸ ਫਿਲਮ ਵਿੱਚ ਰਾਣੀ ਨੇ ਅਜਿਹੀ ਮਾਂ ਦੀ ਭੂਮਿਕਾ ਨਿਭਾਈ ਹੈ ਜਿਸ ਦੇ ਬੱਚਿਆਂ ਨੂੰ ਉਸ ਤੋਂ ਦੂਰ ਕਰ ਦਿੱਤਾ ਜਾਂਦਾ ਹੈ। ਇਸ ਫਿਲਮ ਵਿਚ ਦਿਖਾਇਆ ਗਿਆ ਹੈ ਕਿ ਮਾਂ ਆਪਣੇ ਬੱਚਿਆਂ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹੁੰਦੀ ਹੈ। ਇਹ ਐਵਾਰਡ ਹਾਸਲ ਕਰਦਿਆਂ ਰਾਣੀ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ‘ਮਿਸਿਜ਼ ਚੈਟਰਜੀ ਵਰਸਿਜ਼ ਨਾਰਵੇ’ ਸਾਡੇ ਦੇਸ਼ ਤੋਂ ਬਾਹਰ ਭਾਰਤੀਆਂ ਦੇ ਹਾਲਾਤ ਨੂੰ ਬਿਆਨਦੀ ਮਹੱਤਵਪੂਰਨ ਫਿਲਮ ਹੈ। ਇਸ ਫਿਲਮ ਦੇ ਨਿਰਦੇਸ਼ਕ ਨੇ ਜਦੋਂ ਫਿਲਮ ਦੀ ਕਹਾਣੀ ਮੈਨੂੰ ਸੁਣਾਈ ਤਾਂ ਮੈਂ ਇਹ ਜਾਣ ਕੇ ਹੈਰਾਨ ਰਹਿ ਗਈ ਕਿ ਮਾਂ ਨਾਲ ਕਿਹੋ ਜਿਹਾ ਸਲੂਕ ਕੀਤਾ ਗਿਆ ਅਤੇ ਉਸ ਦੇ ਬੱਚੇ ਉਸ ਕੋੋਲੋਂ ਖੋਹ ਲਏ ਗਏ। ਇੱਕ ਮਾਂ ਹੋਣ ਦੇ ਨਾਤੇ ਇਸ ਫਿਲਮ ਦੀ ਕਹਾਣੀ ਨੇ ਮੈਨੂੰ ਝੰਜੋੜ ਕੇ ਰੱਖ ਦਿੱਤਾ ਅਤੇ ਮੈਂ ਮਹਿਸੂਸ ਕੀਤਾ ਕਿ ਇਹ ਕਹਾਣੀ ਸਾਰਿਆਂ ਨੂੰ ਦੱਸੀ ਜਾਣੀ ਚਾਹੀਦੀ ਹੈ ਜਿਸ ਕਾਰਨ ਮੈਂ ਇਹ ਫਿਲਮ ਕੀਤੀ।’’ ਇਸ ਤੋਂ ਇਲਾਵਾ ਸਰਬੋਤਮ ਅਦਾਕਾਰ ਦਾ ਐਵਾਰਡ ਸ਼ਾਹਰੁਖ ਖਾਨ ਨੂੰ ਫਿਲਮ ‘ਜਵਾਨ’ ਲਈ ਦਿੱਤਾ ਗਿਆ। ਬੈਸਟ ਐਕਟਰ ਇਨ ਨੈਗੇਟਿਵ ਰੋਲ ਦਾ ਖਿਤਾਬ ਬੌਬੀ ਦਿਓਲ ਨੂੰ ਫਿਲਮ ‘ਐਨੀਮਲ’ ਲਈ ਦਿੱਤਾ ਗਿਆ। ਕਰੀਨਾ ਕਪੂਰ ਖਾਨ, ਮੌਸਮੀ ਚੈਟਰਜੀ, ਨਯਨਤਾਰਾ, ਸ਼ਾਹਿਦ ਕਪੂਰ, ਵਿਧੂ ਵਿਨੋਦ ਚੋਪੜਾ, ਸੰਦੀਪ ਰੈੱਡੀ ਵਾਂਗਾ ਆਦਿ ਨੂੰ ਵੀ ਐਵਾਰਡ ਦੇ ਕੇ ਸਨਮਾਨਿਆ ਗਿਆ। -ਏਐੱਨਆਈ

Author Image

sukhwinder singh

View all posts

Advertisement