For the best experience, open
https://m.punjabitribuneonline.com
on your mobile browser.
Advertisement

ਅਗਲੇ ਸਾਲ ਮਿਲਣ ਦੇ ਵਾਅਦੇ ਨਾਲ ‘ਰੰਗਲਾ ਪੰਜਾਬ ਮੇਲਾ’ ਸਮਾਪਤ

08:01 AM Mar 02, 2024 IST
ਅਗਲੇ ਸਾਲ ਮਿਲਣ ਦੇ ਵਾਅਦੇ ਨਾਲ ‘ਰੰਗਲਾ ਪੰਜਾਬ ਮੇਲਾ’ ਸਮਾਪਤ
ਗੀਤ ਪੇਸ਼ ਕਰਦਾ ਹੋਇਆ ਗਾਇਕ ਸਲੀਮ ਸਿਕੰਦਰ।
Advertisement

ਟ੍ਰਬਿਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 1 ਮਾਰਚ
ਪੰਜਾਬ ਦੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਵੱਲੋਂ ਰਾਜ ਵਿੱਚ ਸੈਰ-ਸਪਾਟਾ ਸਨਅਤ ਨੂੰ ਉਤਸ਼ਾਹਿਤ ਕਰਨ ਦੇ ਇਰਾਦੇ ਨਾਲ ਅੰਮ੍ਰਿਤਸਰ ਵਿੱਚ ਪਹਿਲੀ ਵਾਰ ਕਰਵਾਇਆ ‘ਰੰਗਲਾ ਪੰਜਾਬ ਮੇਲਾ’ ਬੀਤੀ ਰਾਤ ਅਗਲੇ ਸਾਲ ਮੁੜ ਮਿਲਣ ਦੇ ਵਾਅਦੇ ਨਾਲ ਸਮਾਪਤ ਹੋ ਗਿਆ। ਇਸ ਮੇਲੇ ਵਿੱਚ ਜਿੱਥੇ ਲਗਾਤਾਰ ਸੱਤ ਦਿਨ ਪੰਜਾਬ ਦੇ ਨਾਮਵਰ ਗਾਇਕਾਂ ਨੇ ਆਪਣੀ ਕਲਾ ਦੇ ਜੌਹਰ ਵਿਖਾਏ, ਉੱਥੇ ਫੂਡ ਸਟਰੀਟ ਵਿੱਚ ਵੱਖ-ਵੱਖ ਰਾਜਾਂ ਤੋਂ ਆਏ ਲੋਕਾਂ ਨੇ ਅੰਮ੍ਰਿਤਸਰੀ ਖਾਣੇ ਦਾ ਸਵਾਦ ਚੱਖਿਆ।
ਬੁਲਾਰੇ ਨੇ ਦਸਿਆ ਕਿ ਹੈਰੀਟੇਜ ਸਟਰੀਟ ਵਿੱਚ ਸੇਵਾ ਨੂੰ ਉਤਸ਼ਾਹਿਤ ਕਰਨ ਦੇ ਇਰਾਦੇ ਨਾਲ ਸ਼ੁਰੂ ਕੀਤੇ ਗਏ ਦਾਨ ਅਤੇ ਸੇਵਾ ਦੇ ਉਦਮ ਨੂੰ ਅੰਮ੍ਰਿਤਸਰੀਆਂ ਨੇ ਭਰਵਾਂ ਪਿਆਰ ਦਿੱਤਾ। ਅੰਮ੍ਰਿਤਸਰ ਦੀਆਂ ਕੰਧਾਂ ਉੱਤੇ ਪੰਜਾਬੀ ਸੱਭਿਆਚਾਰ ਦੀ ਤਰਜਮਾਨੀ ਕਰਦੀਆਂ ਬੋਲੀਆਂ, ਗੀਤ ਅਤੇ ਪੇਂਟਿੰਗ ਨੂੰ ਲੋਕਾਂ ਨੇ ਸਲਾਹਿਆ। ਇਸ ਦੌਰਾਨ ਗਿੰਨੀਜ਼ ਬੁੱਕ ਵਿੱਚ ਵਰਲਡ ਰਿਕਾਰਡ ਬਣਾਉਂਦਾ ਹੋਇਆ ਵੱਡਾ ਪਰੌਂਠਾ ਵੀ ਬਣਾਇਆ ਗਿਆ ਅਤੇ ਪੰਜਾਬੀ ਸਾਹਿਤ ਦੇ ਕਈ ਪਹਿਲੂਆਂ ਉੱਤੇ ਵਿਦਵਾਨਾਂ ਨੇ ਚਰਚਾ ਵੀ ਕੀਤੀ। ਅੰਮ੍ਰਿਤਸਰ ਦੇ ਸਮਰ ਪੈਲਸ ਉੱਪਰ ਰੌਸ਼ਨੀ ਅਤੇ ਆਵਾਜ਼ ਦੇ ਸੰਗਮ ਵਾਲਾ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਉੱਤੇ ਕੇਂਦਰਿਤ ਸ਼ੋਅ ਸਥਾਈ ਤੌਰ ’ਤੇ ਚਾਲੂ ਕਰ ਦਿੱਤਾ ਗਿਆ।
ਇਸ ਮੌਕੇ ਵਿਭਾਗ ਦੇ ਵਧੀਕ ਡਾਇਰੈਕਟਰ ਰਾਕੇਸ਼ ਪੋਪਲੀ, ਕਾਰਪੋਰੇਸ਼ਨ ਦੇ ਵਧੀਕ ਕਮਿਸ਼ਨਰ ਸੁਰਿੰਦਰ ਸਿੰਘ ਆਦਿ ਹਾਜ਼ਰ ਸਨ।

Advertisement

Advertisement
Advertisement
Author Image

joginder kumar

View all posts

Advertisement