ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

‘ਰੰਗ ਪੰਜਾਬੀ’ ਨੇ ਪਾਈਆਂ ਬੋਲੀ ਤੇ ਵਿਰਸੇ ਦੀਆਂ ਬਾਤਾਂ

08:45 AM Oct 30, 2024 IST
ਪ੍ਰੋਗਰਾਮ ਵਿੱਚ ਜੇਤੂ ਰਹੇ ਵਿਦਿਆਰਥੀਆਂ ਸਨਮਾਨ ਪ੍ਰਾਪਤ ਕਰਨ ਦੌਰਾਨ

ਕੈਲਗਰੀ:

Advertisement

ਯੰਗਸਿਤਾਨ ਸਪੋਰਟਸ ਐਂਡ ਕਲਚਰਲ ਐਸੋਸੀਏਸ਼ਨ ਕੈਲਗਰੀ ਵੱਲੋਂ ਬੱਚਿਆਂ ਦਾ ਪ੍ਰੋਗਰਾਮ ‘ਰੰਗ ਪੰਜਾਬੀ’ ਕਰਵਾਇਆ ਗਿਆ। ਇਸ ਸਮਾਗਮ ਵਿੱਚ ਬੱਚਿਆਂ ਦਾ ਪੰਜਾਬੀ ਗਿਆਨ ਮੁਕਾਬਲਾ ‘ਬੋਲਦੇ ਨੇ ਅੱਖਰ’, ਗਿੱਧੇ-ਭੰਗੜੇ ਦਾ ਵਿਅਕਤੀਗਤ ਮੁਕਾਬਲਾ, ਬਾਲ ਨਾਟਕ ਤੇ ਪੇਂਡੂ ਵਿਰਸੇ ਦੀ ਨੁਮਾਇਸ਼ ਲਗਾਈ ਗਈ। ਦੱਸਣਯੋਗ ਹੈ ਕਿ ਇਹ ਸੰਸਥਾ ਪਿਛਲੇ 8 ਸਾਲਾਂ ਤੋਂ ਕੈਲਗਰੀ ਦੇ ਬੱਚਿਆਂ ਲਈ ਪੰਜਾਬੀ ਦੀਆਂ ਕਲਾਸਾਂ ਲਗਾਉਣ ਤੋਂ ਇਲਾਵਾ ਹਰ ਸਾਲ ਸਮਰ ਕੈਂਪ ਤੇ ਸਪੋਰਟਸ ਮੀਟ ਕਰਵਾਉਂਦੀ ਹੈ।
ਸਮਾਗਮ ਦੀ ਸ਼ੁਰੂਆਤ ਬਾਲ ਨਾਟਕ ‘ਖੇਡ-ਖੇਡ ਵਿੱਚ’ ਰਾਹੀਂ ਹੋਈ। ਕਮਲ ਪੰਧੇਰ ਦੁਆਰਾ ਨਿਰਦੇਸ਼ਿਤ ਪ੍ਰੌਗਰੈਸਿਵ ਕਲਾ ਮੰਚ ਕੈਲਗਰੀ ਦੀ ਇਸ ਪੇਸ਼ਕਸ਼ ਨੇ ਭਾਵਨਾਤਮਕ ਮਾਹੌਲ ਸਿਰਜ ਦਿੱਤਾ। ਕੈਨੇਡਾ ਆ ਕੇ ਅਸੀਂ ਕਿਹੜੀ ਦੌੜ ਵਿੱਚ ਹਾਂ ਤੇ ਇਸ ਦੌੜ ਵਿੱਚ ਬੱਚਿਆਂ ਦੀਆਂ ਭਾਵਨਾਵਾਂ ਨਾਲ ਹੋ ਰਹੇ ਖਿਲਵਾੜ ਦੀ ਗੱਲ ਕਰਦਾ ਨਾਟਕ ਖੇਡ-ਖੇਡ ਵਿੱਚ ਹੀ ਬਹੁਤ ਕੁਝ ਕਹਿ ਗਿਆ।
ਪੰਜਾਬੀ ਗਿਆਨ ਮੁਕਾਬਲਾ ‘ਬੋਲਦੇ ਨੇ ਅੱਖਰ’ ਸਮਾਗਮ ਦਾ ਸਭ ਤੋਂ ਵੱਖਰਾ ਰੰਗ ਸੀ। ਇਸ ਮੁਕਾਬਲੇ ਵਿੱਚ 14 ਟੀਮਾਂ ਨੇ ਭਾਗ ਲਿਆ। ਇਸ ਵਿੱਚ ਗੁਰਸ਼ਾਨ ਸਿੰਘ ਚਹਿਲ ਅਤੇ ਸਹਿਜ ਸਿੰਘ ਗਿੱਲ ਨੇ ਪਹਿਲਾ, ਹੁਨਰ ਕੌਰ ਤੇ ਰਹਿਮਤ ਕੌਰ ਨੇ ਦੂਜਾ ਅਤੇ ਹਰਸੀਰਤ ਕੌਰ ਤੇ ਅਮ੍ਰਿਤ ਕੌਰ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਚੰਦ ਸਿੰਘ ਸਦਿਓੜਾ, ਸੁਖਦੀਪ ਸਿੰਘ ਚਹਿਲ ਅਤੇ ਕਰਮਵੀਰ ਸਿੰਘ ਨੇ ਇਨ੍ਹਾਂ ਜੇਤੂਆਂ ਨੂੰ ਇਨਾਮ ਵੰਡੇ।
ਕੈਲਗਰੀ ਵਿੱਚ ਪਹਿਲੀ ਵਾਰੀ ਕਰਵਾਏ ਗਏ ਗਿੱਧੇ-ਭੰਗੜੇ ਦੇ ਵਿਅਕਤੀਗਤ ਮੁਕਾਬਲੇ ਨੂੰ ਭਰਵਾਂ ਹੁੰਗਾਰਾ ਮਿਲਿਆ। ਇਸ ਮੁਕਾਬਲੇ ਦੀ ਖਾਸੀਅਤ ਇਹ ਰਹੀ ਕਿ ਸਾਰੇ ਇਨਾਮ ਕੁੜੀਆਂ ਦੇ ਹਿੱਸੇ ਆਏ। ਕੁਲਜੀਤ ਕੌਰ ਚੀਮਾ ਦੇ ਸਹਿਯੋਗ ਨਾਲ ਲਗਾਈ ਗਈ ‘ਸਾਡਾ ਵਿਰਸਾ’ ਨੁਮਾਇਸ਼ ਵਿੱਚ ਬੱਚਿਆਂ ਨੇ ਬਹੁਤ ਦਿਲਚਸਪੀ ਦਿਖਾਈ। ਦਵਿੰਦਰ ਸਿੰਘ ਛੀਨਾ ਤੇ ਕੌਂਸਲਰ ਰਾਜ ਧਾਲੀਵਾਲ ਨੇ ਭੰਗੜੇ ਦੇ ਜੇਤੂਆਂ ਨੂੰ ਇਨਾਮ ਵੰਡੇ। ਇਸ ਮੌਕੇ ਪਰਮਜੀਤ ਕੌਰ ਪਲਾਹਾ ਅਤੇ ਮਨਪ੍ਰੀਤ ਸਿੰਘ ਪਾਬਲਾ ਵੀ ਹਾਜ਼ਰ ਸਨ।
ਖ਼ਬਰ ਸਰੋਤ: ਯੰਗਸਿਤਾਨ ਸਪੋਰਟਸ ਐਂਡ ਕਲਚਰਲ ਐਸੋਸੀਏਸ਼ਨ ਕੈਲਗਰੀ

Advertisement
Advertisement