For the best experience, open
https://m.punjabitribuneonline.com
on your mobile browser.
Advertisement

ਰੰਧਾਵਾ ਦੀ ਜਿੱਤ ਵਰਕਰਾਂ ਦੀ ਮਿਹਨਤ ਦਾ ਨਤੀਜਾ: ਮਹਾਜਨ

10:09 AM Jun 05, 2024 IST
ਰੰਧਾਵਾ ਦੀ ਜਿੱਤ ਵਰਕਰਾਂ ਦੀ ਮਿਹਨਤ ਦਾ ਨਤੀਜਾ  ਮਹਾਜਨ
Advertisement

ਡੇਰਾ ਬਾਬਾ ਨਾਨਕ:

Advertisement

ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਜੇਤੂ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਦੇ ਕਰੀਬੀ ਸਾਥੀ ਅਤੇ ਸੀਨੀਅਰ ਆਗੂ ਕਿਸ਼ਨ ਚੰਦਰ ਮਹਾਜਨ ਨੇੇ ਰੰਧਾਵਾ ਦੀ ਜਿੱਤ ਦਾ ਸਿਹਰਾ ਪਾਰਟੀ ਆਗੂਆਂ ਅਤੇ ਵਰਕਰਾਂ ਦੇ ਆਪਸੀ ਤਾਲਮੇਲ ਅਤੇ ਸਖ਼ਤ ਮਿਹਨਤ ਸਿਰ ਬੰਨ੍ਹਿਆ ਹੈ। ਉਨ੍ਹਾਂ ਦੱਸਿਆ ਕਿ ਰੰਧਾਵਾ ਬਟਾਲਾ ਸਨਅਤ ਨੂੰ ਮੁੜ ਪੈਰਾਂ ਸਿਰ ਕਰਨ ਲਈ ਉਪਰਾਲੇ ਕਰਨਗੇ ਜਦਕਿ ਜੰਗਲਾਤ ਵਿਭਾਗ ਵੱਲੋਂ ਧਾਰ ਦੇ ਕਿਸਾਨਾਂ ਦੀ ਐਕੁਆਇਰ ਕੀਤੀ ਜ਼ਮੀਨ ਉਹ ਜੰਗਲਾਤ ਵਿਭਾਗ ਤੋਂ ਵਾਪਸ ਲੈ ਕੇ ਦੇਣ ਦਾ ਭਰੋਸਾ ਪਹਿਲਾਂ ਹੀ ਦੇ ਚੁੱਕੇ ਹਨ। ਮਹਾਜਨ ਨੇ ਕਿਹਾ ਕਿ ਸੁਜਾਨਪੁਰ, ਭੋਆ ਅਤੇ ਪਠਾਨਕੋਟ ਦੀਆਂ ਸੜਕਾਂ ਦੀ ਨੁਹਾਰ ਪਹਿਲ ਦੇ ਆਧਾਰ ’ਤੇ ਬਦਲੀ ਜਾਵੇਗੀ ਤੇ ਧਾਰ ਬਲਾਕ ਨੂੰ ਸੈਰ ਸਪਾਟੇ ਦੇ ਕੇਂਦਰ ਵੱਜੋਂ ਉਤਸਾਹਿਤ ਕਰਕੇ ਉਥੋਂ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮੁਹੱਇਆ ਕਰਵਾਏ ਜਾਣਗੇ। ਇੰਡਸਟਰੀ ਗਰੋਥ ਸੈਟਰ ਚਚੇਲੀ ਨੂੰ ਅਪਗ੍ਰੇਡ ਕਰਕੇ ਉਥੇ ਹੈਵੀ ਉਦਯੋਗ ਲਾਉਣ ਦਾ ਉਪਰਾਲਾ ਕੀਤਾ ਜਾਵੇਗਾ। ਉਨ੍ਹਾਂ ਨੇ ਰੰਧਾਵਾ ਦੀ ਜਿੱਤ ਲਈ ਕਾਂਗਰਸ ਆਗੂਆਂ ਤੇ ਵਰਕਰਾਂ ਦਾ ਧੰਨਵਾਦ ਕੀਤਾ। -ਨਿੱਜੀ ਪੱਤਰ ਪ੍ਰੇਰਕ

Advertisement
Author Image

joginder kumar

View all posts

Advertisement
Advertisement
×