ਗਾਇਕ ਅਰਜਿੀਤ ਸਿੰਘ ਨਾਲ ਮੰਚ ’ਤੇ ਥਿਰਕਿਆ ਰਣਬੀਰ
ਮੁੰਬਈ: ਬੌਲੀਵੁੱਡ ਅਦਾਕਾਰ ਰਣਬੀਰ ਕਪੂਰ ਅਤੇ ਮਸ਼ਹੂਰ ਗਾਇਕ ਅਰਜਿੀਤ ਸਿੰਘ ਨੇ ਬੀਤੇ ਦਿਨ ਚੰਡੀਗੜ੍ਹ ਵਿੱਚ ਇੱਕ ਪ੍ਰੋਗਰਾਮ ਦੌਰਾਨ ਦਰਸ਼ਕਾਂ ਦਾ ਮਨੋਰੰਜਨ ਕੀਤਾ। ਇਸ ਦੌਰਾਨ ਰਣਬੀਰ ਨੇ ਅਰਜਿੀਤ ਨਾਲ ਕਰਨ ਜੌਹਰ ਦੀ ਫ਼ਿਲਮ ‘ਐ ਦਿਲ ਹੈ ਮੁਸ਼ਕਿਲ’ ਦਾ ਹਿੱਟ ਗੀਤ ‘ਚੰਨਾ ਮੇਰਿਆ’ ਗਾਇਆ। ਦੋਹਾਂ ਨੇ ‘ਸੂਰਜ ਡੂਬਾ ਹੈ’, ‘ਕਬੀਰਾ ਐਨਕੋਰ’, ‘ਅਗਰ ਤੁਮ ਸਾਥ ਹੋ’, ‘ਦਿੱਲੀਵਾਲੀ ਗਰਲਫਰੈਂਡ’, ‘ਕੇਸਰੀਆ’ ਆਦਿ ਕਈ ਹੋਰ ਯਾਦਗਾਰੀ ਗੀਤ ਗਾਏ। ਅਰਜਿੀਤ ਨੇ ਜਦੋਂ ਰਣਬੀਰ ਦੀ ਆਉਣ ਵਾਲੀ ਫ਼ਿਲਮ ‘ਐਨੀਮਲ’ ਦਾ ਨਵਾਂ ਗੀਤ ‘ਸਤਰੰਗਾ’ ਪੇਸ਼ ਕੀਤਾ ਤਾਂ ਰਣਬੀਰ ਕਪੂਰ ਨੇ ਉਸ ਦਾ ਸਾਥ ਦੇ ਕੇ ਦਰਸ਼ਕਾਂ ਦਾ ਦਿਲ ਜਿੱਤ ਲਿਆ। ਇਹ ਸੰਗੀਤਕ ਤੇ ਇਤਿਹਾਸਕ ਪਲ ਸਨ। ਇਸ ਕਰ ਕੇ ਨਹੀਂ ਕਿ ਅਰਜਿੀਤ ਵੱਲੋਂ ‘ਸਤਰੰਗਾ’ ਦੀ ਪਹਿਲੀ ਪੇਸ਼ਕਾਰੀ ਕੀਤੀ ਗਈ ਸੀ, ਸਗੋਂ ਇਸ ਲਈ ਵੀ ਕਿ ਦੋਵੇਂ ਪਹਿਲੀ ਵਾਰ ਇੱਕ ਮੰਚ ’ਤੇ ਥਿਰਕ ਰਹੇ ਸਨ। ‘ਐਨੀਮਲ’ ਫ਼ਿਲਮ ਪਹਿਲੀ ਦਸੰਬਰ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣੇਗੀ। ਹਾਲਾਂਕਿ, ਵਿੱਕੀ ਕੌਸ਼ਲ ਦੀ ਫ਼ਿਲਮ ‘ਸੈਮ ਬਹਾਦੁਰ’ ਵੀ ਇਸੇ ਦਿਨ ਰਿਲੀਜ਼ ਹੋਵੇਗੀ। -ਆਈਏਐੱਨਐੱਸ