ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰਣਬੀਰ ਤੇ ਆਲੀਆ ਹਵਾਈ ਅੱਡੇ ’ਤੇ ਨਜ਼ਰ ਆਏ

07:49 AM Aug 21, 2023 IST

ਮੁੰਬਈ: ਬੌਲੀਵੁੱਡ ਦੀ ਅਦਾਕਾਰ ਜੋੜੀ ਆਲੀਆ ਭੱਟ ਅਤੇ ਰਣਬੀਰ ਕਪੂਰ ਨੂੰ ਅੱਜ ਇਥੋਂ ਦੇ ਹਵਾਈ ਅੱਡੇ ’ਤੇ ਦੇਖਿਆ ਗਿਆ। ਇਹ ਪਤਾ ਲੱਗਿਆ ਹੈ ਕਿ ਉਹ ਛੁੱਟੀਆਂ ਮਨਾਉਣ ਅਣਦੱਸੀ ਥਾਂ ’ਤੇ ਗਏ ਹਨ। ਉਨ੍ਹਾਂ ਦੀ ਹਵਾਈ ਅੱਡੇ ਪਹੁੰਚਣ ਦੀ ਵੀਡੀਓ ਵੀ ਵਾਇਰਲ ਹੋਈ ਹੈ ਜਿਸ ਵਿਚ ਆਲੀਆ ਨੇ ਚਿੱਟੇ ਰੰਗ ਦਾ ਟੌਪ ਤੇ ਉਸੇ ਰੰਗ ਪੈਂਟ ਤੇ ਨੀਲੀ ਜੈਕੇਟ ਪਾਈ ਹੋਈ ਸੀ। ਉਸ ਨੇ ਕਰਾਸ ਬਾਡੀ ਬੈਗ ਅਤੇ ਚਿੱਟੇ ਸਨਿੱਕਰਜ਼ ਪਾਏ ਹੋਏ ਸੀ। ਆਲੀਆ ਨੇ ਆਪਣੇ ਪ੍ਰਸ਼ੰਸਕਾਂ ਵੱਲ ਮੁਸਕਰਾ ਕੇ ਪੋਜ਼ ਵੀ ਦਿੱਤਾ। ਜਦਕਿ ਰਣਬੀਰ ਨੇ ਨੀਲੇ ਰੰਗ ਦੀ ਜੈਕੇਟ ਤੇ ਜੌਗਰਜ਼ ਪਾਏ ਹੋਏ ਸਨ ਤੇ ਉਹ ਕਾਫੀ ਗੰਭੀਰ ਲੱਗ ਰਿਹਾ ਸੀ। ਰਣਬੀਰ ਨੇ ਫੋਟੋ ਖਿਚਵਾਉਂਦਿਆਂ ਆਲੀਆ ਨੂੰ ਆਪਣੇ ਵੱਲ ਖਿੱਚ ਲਿਆ। ਇਹ ਫੋਟੋਆਂ ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਪ੍ਰਸ਼ੰਸਕਾਂ ਨੇ ਕਈ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ। ਇਕ ਨੇ ਆਖਿਆ, ‘ਲਗਦਾ ਹੈ ਕਿ ਇਨ੍ਹਾਂ ਦੋਵਾਂ ਦੀ ਲੜਾਈ ਹੋਈ ਹੈ ਤੇ ਉਹ ਕਾਫੀ ਪ੍ਰੇਸ਼ਾਨ ਲੱਗ ਰਹੇ ਹਨ।’ ਇਕ ਨੇ ਆਖਿਆ,‘ਰਣਬੀਰ ਆਲੀਆ ਸੇ ਸ਼ਾਦੀ ਕੇ ਬਾਦ ਮੁਸਕਰਾਹਟ ਕਹਾਂ ਚਲੀ ਗਈ ਹੈ। ਰਣਬੀਰ ਹਰ ਵਕਤ ਉਦਾਸ ਕਿਉਂ ਨਜ਼ਰ ਆਤਾ ਹੈ।’ ਦੱਸਣਾ ਬਣਦਾ ਹੈ ਕਿ ਰਣਬੀਰ ਅਤੇ ਆਲੀਆ ਦਾ ਵਿਆਹ ਪਿਛਲੇ ਸਾਲ 14 ਅਪਰੈਲ ਨੂੰ ਹੋਇਆ ਸੀ। -ਆਈਏਐੱਨਐੱਸ

Advertisement

Advertisement