For the best experience, open
https://m.punjabitribuneonline.com
on your mobile browser.
Advertisement

ਰਾਣਵਾਂ ਦਾ ਦੰਗਲ ਮੇਲਾ ਜੱਸਾ ਪੱਟੀ ਤੇ ਧਰਮਿੰਦਰ ਕੁਹਾਲੀ ’ਚ ਬਰਾਬਰ ਰਿਹਾ

08:37 AM Sep 09, 2024 IST
ਰਾਣਵਾਂ ਦਾ ਦੰਗਲ ਮੇਲਾ ਜੱਸਾ ਪੱਟੀ ਤੇ ਧਰਮਿੰਦਰ ਕੁਹਾਲੀ ’ਚ ਬਰਾਬਰ ਰਿਹਾ
ਝੰਡੀ ਦੀ ਕੁਸ਼ਤੀ ਸ਼ੁਰੂ ਕਰਵਾਉਂਦੇ ਹੋਏ ਮੋਹਤਬਰ ਅਤੇ ਪ੍ਰਬੰਧਕ।
Advertisement

ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 8 ਸਤੰਬਰ
ਬਾਬਾ ਰਾਮ ਜੋਗੀ ਪੀਰ ਪ੍ਰਬੰਧਕ ਕਮੇਟੀ ਰਾਣਵਾਂ ਵੱਲੋਂ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਸਾਲਾਨਾ ਦੰਗਲ ਮੇਲਾ ਕਰਵਾਇਆ ਗਿਆ ਜਿਸ ਵਿੱਚ 75 ਤੋਂ ਵੱਧ ਕੁਸ਼ਤੀਆਂ ਦੇ ਜੌਹਰ ਦਿਖਾਏ ਗਏ। ਬਾਬਾ ਰਾਮ ਜੋਗੀ ਪੀਰ ਦੇ ਸਥਾਨ ਤੋਂ ਸ਼ਰਧਾ ਨਾਲ ਪ੍ਰਬੰਧਕਾਂ ਨੇ ਝੰਡੀ ਨੂੰ ਅਖਾੜੇ ਵਿੱਚ ਲਿਆਂਦਾ। ਝੰਡੀ ਦੀ ਕੁਸ਼ਤੀ ਜੱਸਾ ਪੱਟੀ ਤੇ ਧਰਮਿੰਦਰ ਕੁਹਾਲੀ ਵਿਚਕਾਰ ਅੱਧਾ ਘੰਟਾ ਚੱਲੀ। ਅੰਤਾਂ ਦੀ ਜ਼ੋਰ-ਅਜ਼ਮਾਈ ਤੋਂ ਬਾਅਦ ਦੋਵਾਂ ਨੂੰ ਬਰਾਬਰ ਛਡਾ ਦਿੱਤਾ ਗਿਆ। ਦੂਸਰੀ ਨੰਬਰ ਦੀ ਕੁਸ਼ਤੀ ਵਿੱਚ ਤਾਲਿਬ ਬਾਬਾ ਫਲਾਹੀ ਨੇ ਵਿਸ਼ਾਲ ਕੁੰਡੂ ਹਰਿਆਣਾ ਨੂੰ ਚਿੱਤ ਕੀਤਾ ਜਦਕਿ ਤੀਜੇ ਨੰਬਰ ਦੀ ਕੁਸ਼ਤੀ ਕੁਲਵਿੰਦਰ ਭੁੱਟਾ ਤੇ ਮਨੀਸ਼ ਡੂਮਛੇੜੀ ਵਿਚਕਾਰ ਬਰਾਬਰ ਰਹੀ। ਸਮੁੱਚੇ ਦੰਗਲ ਮੇਲੇ ਦਾ ਅੱਖੀਂ ਡਿੱਠਾ ਹਾਲ ਸ਼ਿਵ ਬੈਂਸ ਤੇ ਪ੍ਰਿੰਸ ਪੂਨੀਆਂ ਨੇ ਸੁਣਾਇਆ। ਜੇਤੂ ਪਹਿਲਵਾਨਾਂ ਨੂੰ ਸਨਮਾਨਿਤ ਕਰਨ ਦੀ ਰਸਮ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ, ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਮੁੱਖ ਸੇਵਾਦਾਰ ਪਰਮਜੀਤ ਸਿੰਘ ਢਿੱਲੋਂ, ਜ਼ਿਲ੍ਹਾ ਪ੍ਰਧਾਨ ਜਥੇਦਾਰ ਜਸਮੇਲ ਸਿੰਘ ਬੌਂਦਲੀ, ਸਰਕਲ ਜਥੇਦਾਰ ਕੁਲਦੀਪ ਸਿੰਘ ਜਾਤੀਵਾਲ, ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਮੋਹਿਤ ਕੁੰਦਰਾ, ਬਾਬਾ ਦੀਪ ਫਲਾਹੀ, ਬਾਬਾ ਬਿੱਟੂ ਦੇਨੋਵਾਲ ਕਲਾਂ, ਸੁਖਜਿੰਦਰ ਸਿੰਘ ਸੁੱਖਾ ਮਾਨ, ਚੇਅਰਮੈਨ ਮੇਜਰ ਸਿੰਘ ਬਾਲਿਓਂ, ਸਾਬਕਾ ਪ੍ਰਧਾਨ ਲਾਲਾ ਮੰਗਤ ਰਾਏ, ਚਰਨਜੀਤ ਸਿੰਘ ਲੱਖੋਵਾਲ, ਪੀਏ ਬਚਨ ਸਿੰਘ ਅਤੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਹਾਦਰ ਸਿੰਘ, ਬਲਵਿੰਦਰ ਸਿੰਘ, ਰਜਿੰਦਰ ਸਿੰਘ ਰਾਣਵਾਂ, ਸੰਦੀਪ ਸਿੰਘ, ਜਸਵੀਰ ਸਿੰਘ, ਮੇਵਾ ਸਿੰਘ ਸਾਬਕਾ ਸਰਪੰਚ, ਅਵਤਾਰ ਸਿੰਘ, ਡਾ. ਜਗਦੇਵ ਸਿੰਘ ਜੱਸੀ, ਜਤਿੰਦਰ ਸਿੰਘ, ਜਸਕਰਨ ਸਿੰਘ, ਗੁਰਿੰਦਰਪਾਲ ਸਿੰਘ ਹੈਪੀ, ਝੰਡਾ ਸਿੰਘ ਭੜੀ, ਸਰਪੰਚ ਬਹਾਦਰ ਸਿੰਘ ਪੂੰਨੀਆਂ, ਮਛਿੰਦਰ ਸਿੰਘ ਤੱਖਰਾਂ, ਸੁਖਚੈਨ ਸਿੰਘ ਖੱਟੜਾ, ਦਲਵਿੰਦਰ ਸਿੰਘ ਤੇ ਬਲਵੀਰ ਸਿੰਘ ਤਾਇਆ ਨੇ ਅਦਾ ਕੀਤੀ।

Advertisement

Advertisement
Advertisement
Author Image

Advertisement