For the best experience, open
https://m.punjabitribuneonline.com
on your mobile browser.
Advertisement

ਰਾਣਾ ਸ਼ੂਗਰ ਮਿੱਲ ਬੁੱਟਰ ਸਿਵੀਆਂ ਵੱਲੋਂ ਚੁਕੰਦਰ ਦੀ ਪਿੜਾਈ ਸ਼ੁਰੂ

07:10 AM May 02, 2024 IST
ਰਾਣਾ ਸ਼ੂਗਰ ਮਿੱਲ ਬੁੱਟਰ ਸਿਵੀਆਂ ਵੱਲੋਂ ਚੁਕੰਦਰ ਦੀ ਪਿੜਾਈ ਸ਼ੁਰੂ
ਚੁਕੰਦਰ ਦੀ ਪਿੜਾਈ ਸ਼ੁਰੂ ਕਰਵਾਉਂਦੇ ਹੋਏ ਰਾਣਾ ਪਰਿਵਾਰ ਦੇ ਮੈਂਬਰ ਤੇ ਕਿਸਾਨ।
Advertisement

ਦਵਿੰਦਰ ਸਿੰਘ ਭੰਗੂ
ਰਈਆ, 1 ਮਈ
ਰਾਣਾ ਸ਼ੂਗਰ ਮਿੱਲ ਬੁੱਟਰ ਸਿਵੀਆਂ ਵਿੱਚ ਚੁਕੰਦਰ ਦੀ ਪਿੜਾਈ ਦੇ 12ਵੇਂ ਸੀਜ਼ਨ ਦਾ ਉਦਘਾਟਨ ਰਾਣਾ ਰਾਜਵੰਤ ਕੌਰ ਨੇ ਕੀਤਾ। ਇਸ ਮੌਕੇ ਪਹਿਲੇ ਪੰਜ ਟਰਾਲੀਆਂ ਦੇ ਮਾਲਕਾਂ ਨੂੰ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਇਨਾਮ ਵਜੋਂ ਸਪਰੇਅ ਪੰਪ ਦਿੱਤੇ।
ਇਸ ਮੌਕੇ ਰਾਣਾ ਗੁਰਜੀਤ ਸਿੰਘ ਵੱਲੋਂ ਚੁਕੰਦਰ ਦੀ ਫ਼ਸਲ ਲੈ ਕੇ ਆਏ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ ਅਤੇ ਉਨ੍ਹਾਂ ਨੂੰ ਕਾਸ਼ਤ ਦੌਰਾਨ ਆਉਂਦੀਆਂ ਮੁਸ਼ਕਲਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਉਨ੍ਹਾਂ ਕਿਸਾਨਾਂ ਵੱਲੋਂ ਮਿੱਲ ਨੂੰ ਦਿੱਤੇ ਜਾਂਦੇ ਸਹਿਯੋਗ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਸ ਸਾਲ ਚੁਕੰਦਰ ਦੀ ਫ਼ਸਲ ਬਹੁਤ ਚੰਗੀ ਹੈ ਜੋ ਕਿਸਾਨਾਂ ਅਤੇ ਮਿੱਲ ਵਾਸਤੇ ਲਾਹੇਵੰਦ ਹੋਵੇਗੀ। ਇਸ ਮੌਕੇ ਅਮਰੀਕ ਸਿੰਘ ਬੁੱਟਰ (ਵੀਪੀ) ਨੇ ਕਿਸਾਨਾਂ ਨੂੰ ਅਪੀਲ ਕੀਤੀ ਚੁਕੰਦਰ ਮਿੱਲ ਵਿੱਚ ਮਿੱਟੀ ਅਤੇ ਪੱਤੀਆਂ ਰਹਿਤ ਲੈ ਕੇ ਆਉਣ।
ਇਸ ਮੌਕੇ ਹਰਜੀਤ ਸਿੰਘ ਪਰਮਾਰ, ਰਾਣਾ ਇੰਦਰ ਪਾਲ ਸਿੰਘ, ਰਾਣਾ ਵੀਰ ਪ੍ਰਤਾਪ ਸਿੰਘ, ਰਾਣਾ ਪ੍ਰੀਤ ਇੰਦਰ ਸਿੰਘ, ਰਾਣਾ ਕਰਨ ਪ੍ਰਤਾਪ ਸਿੰਘ, ਪ੍ਰਤਾਪ ਸਿੰਘ ਜੀਐਮ, ਸੁਖਚੈਨ ਸਿੰਘ, ਮਾਕੂਲ ਸਿੱਧੂ, ਸੁਖਜੀਤ ਸਿੰਘ, ਹਰਵਿੰਦਰ ਪਾਲ ਸਿੰਘ ਆਦ ਹਾਜ਼ਰ ਸਨ।

Advertisement

Advertisement
Author Image

sukhwinder singh

View all posts

Advertisement
Advertisement
×