For the best experience, open
https://m.punjabitribuneonline.com
on your mobile browser.
Advertisement

ਰਾਮੂਵਾਲੀਆ ਭਲਕ ਤੋਂ ਪਹਿਲੀ ਜੂਨ ਤੱਕ ਯੂਪੀ ’ਚ ਕਰਨਗੇ ਪ੍ਰਚਾਰ

08:19 AM May 20, 2024 IST
ਰਾਮੂਵਾਲੀਆ ਭਲਕ ਤੋਂ ਪਹਿਲੀ ਜੂਨ ਤੱਕ ਯੂਪੀ ’ਚ ਕਰਨਗੇ ਪ੍ਰਚਾਰ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 19 ਮਈ
ਸਮਾਜਵਾਦੀ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਰਾਜ ਸਭਾ ਮੈਂਬਰ ਬਲਵੰਤ ਸਿੰਘ ਰਾਮੂਵਾਲੀਆ 21 ਮਈ ਤੋਂ ਪਹਿਲੀ ਜੂਨ ਤੱਕ ਉੱਤਰ ਪ੍ਰਦੇਸ਼ ਦੇ 8 ਲੋਕ ਸਭਾ ਹਲਕਿਆਂ ਵਿੱਚ ਚੋਣ ਪ੍ਰਚਾਰ ਕਰਨਗੇ। ਇਹ ਜਾਣਕਾਰੀ ਸਮਾਜਵਾਦੀ ਪਾਰਟੀ ਨੇਤਾ ਸ੍ਰੀ ਰਾਜੇਸ਼ ਪਾਸਵਾਨ ਨੇ ਪੱਤਰ ਜਾਰੀ ਕਰਕੇ ਸਾਂਝੀ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀ ਰਾਮੂਵਾਲੀਆ ਅੱਠ ਲੋਕ ਸਭਾ ਹਲਕੇ ਲਖਨਊ, ਕੁਸ਼ੀਨਗਰ, ਆਜ਼ਮਗੜ੍ਹ, ਬਨਾਰਸ, ਲਾਲਗੰਜ, ਇਲਾਹਾਬਾਦ, ਅੰਬੇਦਕਰ ਨਗਰ ਤੇ ਫੈਜ਼ਾਬਾਦ ਵਿੱਚ ਚੋਣ ਪ੍ਰਚਾਰ ਕਰਨਗੇ। ਉਹ ਚੋਣ ਪ੍ਰਚਾਰ ਦੀ ਸ਼ੁਰੂਆਤ ਲਖਨਊ ਤੋਂ ਕਰਨੇਗਾ। ਇਸ ਬਾਰੇ ਸ੍ਰੀ ਰਾਮੂਵਾਲੀਆ ਨੇ ਕਿਹਾ ਕਿ ਉਹ ਪਾਰਟੀ ਵੱਲੋਂ ਲਗਾਈ ਗਈ ਡਿਊਟੀ ਨੂੰ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਯੂਪੀ ਵਿੱਚ ਚੋਣ ਪ੍ਰਚਾਰ ਪਹਿਲਾਂ ਹੀ ਪਾਰਟੀ ਦੇ ਹੱਕ ਵਿੱਚ ਜ਼ੋਰ ਫੜ ਚੁੱਕਾ ਹੈ। ਇਸ ਨੂੰ ਹੋਰ ਤੇਜ਼ ਕੀਤਾ ਜਾਵੇਗਾ।

Advertisement

Advertisement
Advertisement
Author Image

sukhwinder singh

View all posts

Advertisement