For the best experience, open
https://m.punjabitribuneonline.com
on your mobile browser.
Advertisement

ਮੋਦੀ ਕੈਬਨਿਟ ਵਿਚ ਰਾਮਮੋਹਨ ਨਾਇਡੂ, ਲੱਲਨ ਸਿੰਘ, ਜਯੰਤ ਚੌਧਰੀ, ਜੀਤਨ ਮਾਂਝੀ ਬਣਨਗੇ ਮੰਤਰੀ

12:25 PM Jun 09, 2024 IST
ਮੋਦੀ ਕੈਬਨਿਟ ਵਿਚ ਰਾਮਮੋਹਨ ਨਾਇਡੂ  ਲੱਲਨ ਸਿੰਘ  ਜਯੰਤ ਚੌਧਰੀ  ਜੀਤਨ ਮਾਂਝੀ ਬਣਨਗੇ ਮੰਤਰੀ
ਨਰਿੰਦਰ ਮੋਦੀ ਦੇ ਹਲਫ਼ਦਾਰੀ ਸਮਾਗਮ ਤੋਂ ਪਹਿਲਾਂ ਉੜੀਸਾ ਵਿਚ ਪੁਰੀ ਦੇ ਬੀਚ ’ਤੇ ਰੇਤ ਨਾਲ ਬਣਾਈ ਤਸਵੀਰ। -ਫੋਟੋ: ਪੀਟੀਆਈ
Advertisement

ਆਦਿੱਤੀ ਟੰਡਨ
ਨਵੀਂ ਦਿੱਲੀ, 9 ਜੂਨ
ਮਨੋਨੀਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਐਤਵਾਰ ਸ਼ਾਮ ਨੂੰ ਹੋਣ ਵਾਲੇ ਹਲਫ਼ਦਾਰੀ ਸਮਾਗਮ ਤੋਂ ਪਹਿਲਾਂ ਮੰਤਰੀ ਵਜੋਂ ਸਹੁੰ ਚੁੱਕਣ ਵਾਲੇ ਐੱਨਡੀਏ ਦੀਆਂ ਭਾਈਵਾਲ ਪਾਰਟੀਆਂ ਦੇ ਸੰਸਦ ਮੈਂਬਰਾਂ ਨੂੰ ਫੋਨ ਆਉਣ ਸ਼ੁਰੂ ਹੋ ਗਏ ਹਨ। ਸੂਤਰਾਂ ਨੇ ਕਿਹਾ ਕਿ ਟੀਡੀਪੀ ਦੇ ਰਾਮਮੋਹਨ ਨਾਇਡੂ, ਜੇਡੀਯੂ ਦੇ ਲੱਲਨ ਸਿੰਘ ਤੇ ਰਾਮਨਾਥ ਠਾਕੁਰ, ਰਾਸ਼ਟਰੀ ਲੋਕ ਦਲ ਦੇ ਜਯੰਤ ਚੌਧਰੀ, ਲੋਕ ਜਨਸ਼ਕਤੀ ਪਾਰਟੀ ਦੇ ਚਿਰਾਗ ਪਾਸਵਾਨ, ਜੇਡੀਐੱਸ ਦੇ ਐੱਚਡੀ ਕੁਮਾਰਸਵਾਮੀ, ਹਿੰਦੁਸਤਾਨ ਅਵਾਮ ਮੋਰਚਾ ਦੇ ਜੀਤਨ ਰਾਮ ਮਾਂਝੀ ਤੇ ਅਪਨਾ ਦਲ ਦੀ ਅਨੂਪ੍ਰਿਆ ਪਟੇਲ ਨੂੰ ਵੀ ਫੋਨ ਗਏ ਹਨ। ਅਧਿਕਾਰਤ ਸੂਤਰਾਂ ਨੇ ਕਿਹਾ ਕਿ ਟੀਡੀਪੀ, ਜੋ 16 ਸੰਸਦ ਮੈਂਬਰਾਂ ਨਾਲ ਭਾਜਪਾ ਮਗਰੋਂ ਐੱਨਡੀਏ ਦੀ ਦੂਜੀ ਸਭ ਤੋਂ ਵੱਡੀ ਭਾਈਵਾਲ ਹੈ, ਨੂੰ ਕੇਂਦਰੀ ਕੈਬਨਿਟ ਵਿਚ ਚਾਰ ਮੰਤਰਾਲੇ ਤੇ 12 ਸੰਸਦ ਮੈਂਬਰਾਂ ਵਾਲੀ ਜੇਡੀਯੂ ਨੂੰ ਦੋ ਮੰਤਰਾਲੇ ਮਿਲ ਸਕਦੇ ਹਨ। ਮੰਤਰੀ ਪਦ ਲਈ ਐੱਨਸੀਪੀ ਆਗੂ ਪ੍ਰਫੁੱਲ ਪਟੇਲ ਤੇ ਭਾਰਤੀ ਰਾਸ਼ਟਰਵਾਦੀ ਪਾਰਟੀ ਦੇ ਮੁਖੀ ਰਾਮਦਾਸ ਅਠਾਵਲੇ ਦੇ ਨਾਵਾਂ ’ਤੇ ਵੀ ਗੌਰ ਕੀਤੀ ਗਈ ਹੈ।

Advertisement

Advertisement
Author Image

Advertisement
Advertisement
×