ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਨਾਤਨ ਧਰਮ ਮਹਾਂਵੀਰ ਦਲ ਵੱਲੋਂ ਰਾਮਲੀਲਾ

10:24 AM Oct 07, 2024 IST
ਰਾਮਲੀਲਾ ਵਿੱਚ ਮੁੱਖ ਮਹਿਮਾਨ ਦਾ ਸਵਾਗਤ ਕਰਦੇ ਹੋਏ ਆਗੂ। -ਫੋਟੋ: ਗੁਲਿਆਣੀ

ਪੱਤਰ ਪ੍ਰੇਰਕ
ਨਰਾਇਣਗੜ੍ਹ, 6 ਅਕਤੂਬਰ
ਸ੍ਰੀ ਸਨਾਤਨ ਧਰਮ ਮਹਾਂਵੀਰ ਦਲ ਵੱਲੋਂ ਰਾਮਲੀਲਾ ਮੰਚ ਦੇ ਤੀਜੇ ਦਿਨ ਰਾਮ ਬਨਵਾਸ ਪ੍ਰਕਰਣ ਦਾ ਮੰਚਨ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ’ਚ ਮੁੱਖ ਮਹਿਮਾਨ ਸਮਾਜ ਸੇਵੀ ਵਿਨੈ ਸੋਨੂੰ ਕੰਵਰ ਨੇ ਭਗਵਾਨ ਰਾਮਚੰਦਰ-ਸੀਤਾ ਲਕਸ਼ਮਣ ਦੀ ਆਰਤੀ ਕੀਤੀ ਅਤੇ ਸੰਬੋਧਨ ਕਰਦੇ ਹੋਏ ਕਿਹਾ ਕਿ ਰਾਮ ਜੀ ਦੇ ਚਰਿੱਤਰ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਰਾਮ ਨਾਟਕ ਕਲੱਬ ਦੇ ਕਲਾਕਾਰਾਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ, ਜਿਸ ’ਤੇ ਕੇਕਈ ਵੱਲੋਂ ਰਾਜਾ ਦਸ਼ਰਥ ਤੋਂ ਵਚਨ ਲੈਣ ਅਤੇ ਰਾਮ ਨੂੰ 14 ਸਾਲ ਲਈ ਵਨਵਾਸ ਤੇ ਭੇਜੇ ਜਾਣ ਦਾ ਦ੍ਰਿਸ਼ ਦੇਖ ਕੇ ਸ਼ਰਧਾਲੂ ਭਾਵੁਕ ਹੋ ਗਏ ਅਤੇ ਉਨ੍ਹਾਂ ਦੀਆਂ ਅੱਖਾਂ ’ਚ ਹੰਝੂ ਆ ਗਏ। ਸੰਸਥਾ ਦੇ ਮੁਖੀ ਸਮੇਤ ਮੈਂਬਰਾਂ ਨੇ ਮੁੱਖ ਮਹਿਮਾਨ ਦਾ ਸਨਮਾਨ ਕੀਤਾ। ਇਸ ਮੌਕੇ ਪ੍ਰਧਾਨ ਪ੍ਰੀਤਮ ਗੁਲਾਟੀ, ਵਾਈਸ ਪ੍ਰਧਾਨ ਵਿਨੋਦ ਵਰਮਾ, ਆਦਰਸ਼ ਗੁਪਤਾ, ਰਾਮੇਸ਼ਵਰ ਸ਼ਰਮਾ, ਕੁਲਬੀਰ ਕਪੂਰ, ਜਨਰਲ ਸਕੱਤਰ ਰਾਜੇਸ਼ ਵਰਮਾ ਅਤੇ ਹੋਰ ਮੈਂਬਰ ਹਾਜ਼ਰ ਸਨ|

Advertisement

Advertisement