For the best experience, open
https://m.punjabitribuneonline.com
on your mobile browser.
Advertisement

ਵਪਾਰ ਮੰਡਲ ਦੇ ਪ੍ਰਧਾਨ ਬਣੇ ਰਮੇਸ਼ ਪਹੂਜਾ

10:21 AM Sep 10, 2024 IST
ਵਪਾਰ ਮੰਡਲ ਦੇ ਪ੍ਰਧਾਨ ਬਣੇ ਰਮੇਸ਼ ਪਹੂਜਾ
ਪ੍ਰਧਾਨ ਰਮੇਸ਼ ਪਹੂਜਾ ਦਾ ਸਨਮਾਨ ਕਰਦੇ ਹੋਏ ਵਪਾਰ ਮੰਡਲ ਦੇ ਮੈਂਬਰ ਤੇ ਹੋਰ।
Advertisement

ਨਿੱਜੀ ਪੱਤਰ ਪ੍ਰੇਰਕ
ਰਾਜਪੁਰਾ, 9 ਸਤੰਬਰ
ਇੱਥੋਂ ਦੇ ਇਕ ਨਿੱਜੀ ਹੋਟਲ ’ਚ ਵਪਾਰ ਮੰਡਲ ਰਾਜਪੁਰਾ ਦੀ ਮੀਟਿੰਗ ਹੋਈ। ਮੀਟਿੰਗ ਵਿਚ ਹਲਕਾ ਰਾਜਪੁਰਾ ਦੀ ਵਿਧਾਇਕਾ ਨੀਨਾ ਮਿੱਤਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਸਰਬਸੰਮਤੀ ਨਾਲ ਸਮਾਜ ਸੇਵੀ ਅਤੇ ਕਾਰੋਬਾਰੀ ਰਮੇਸ਼ ਪਹੂਜਾ ਨੂੰ ਤਿੰਨ ਸਾਲਾਂ ਲਈ ਵਪਾਰ ਮੰਡਲ ਦਾ ਪ੍ਰਧਾਨ ਚੁਣ ਲਿਆ ਗਿਆ। ਸ੍ਰੀ ਪਹੂਜਾ ਨੇ ਆਪਣੀ ਨਵੀਂ ਚੁਣੀ ਕਾਰਜਕਾਰਨੀ ਵਿਚ ਸ਼ਾਮ ਲਾਲ ਆਨੰਦ ਨੂੰ ਚੇਅਰਮੈਨ ਚੁਣਿਆ। ਇਸ ਤੋਂ ਇਲਾਵਾ ਗਗਨ ਖੁਰਾਣਾ ਨੂੰ ਜਨਰਲ ਸੈਕਟਰੀ, ਪਵਨ ਮਦਾਨ ਨੂੰ ਕੈਸ਼ੀਅਰ, ਅਨਿਲ ਪਹੂਜਾ, ਕ੍ਰਿਸ਼ਨ ਕਿੰਗਰ ਜੁਆਇੰਟ ਸਕੱਤਰ, ਮੋਹਿੰਦਰ ਬੱਬਰ , ਸੁਨੀਲ ਉਤਰੇਜਾ ਤੇ ਸੰਦੀਪ ਬੰਸਲ ਨੂੰ ਸੀਨੀਅਰ ਚੇਅਰਮੈਨ, ਡਾ. ਅਜੈ ਚੌਧਰੀ, ਸਤੀਸ਼ ਕਿੰਗਰ ਤੇ ਦਰਸ਼ਨ ਕੁਮਾਰ ਵਾਈਸ ਚੇਅਰਮੈਨ , ਸੁਰਿੰਦਰ ਮੁਖੀ, ਮਨਮੋਹਨ ਸੱਚਦੇਵਾ, ਅਸ਼ਵਨੀ ਕਵਾਤਰੌ ਤੇ ਰਵੀ ਮਹਿਤਾ ਸੀਨੀਅਰ ਵਾਈਸ ਪ੍ਰਧਾਨ ਦਿਨੇਸ਼ ਖੱਟਰ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਸ੍ਰੀ ਪਹੂਜਾ ਨੇ ਮੀਟਿੰਗ ਵਿਚ ਪਹੁੰਚੇ 49 ਵਪਾਰ ਮੰਡਲ ਦੇ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਵਿਧਾਇਕਾ ਦੇ ਪਤੀ ਅਜੈ ਮਿੱਤਲ ਅਤੇ ਯੂਥ ਆਗੂ ਲਵਿਸ਼ ਮਿੱਤਲ ਨੇ ਪਹੂਜਾ ਨੂੰ ਵਧਾਈਆਂ ਦਿੱਤੀਆਂ।

Advertisement
Advertisement
Author Image

Advertisement