ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨੈਫੈੱਡ ਡਾਇਰੈਕਟਰ ਬਣਾਏ ਜਾਣ ’ਤੇ ਰਮੇਸ਼ ਕੁਮਾਰ ਦਾ ਸਨਮਾਨ

09:39 AM May 28, 2024 IST
ਨੈਫੇਡ ਦਾ ਡਾਇਰੈਕਟਰ ਚੁਣੇ ਜਾਣ ’ਤੇ ਰਮੇਸ਼ ਕੁਮਾਰ ਦਾ ਸਨਮਾਨ ਕਰਦੇ ਹੋਏ ਪਤਵੰਤੇ।

ਪੱਤਰ ਪ੍ਰੇਰਕ
ਪਾਤੜਾਂ, 27 ਮਈ
ਮਿਫਕੋ ਸਹਿਕਾਰੀ ਸਭਾ ਦੇ ਚੇਅਰਮੈਨ ਰਮੇਸ਼ ਕੁਮਾਰ ਨੂੰ ਨੈਸ਼ਨਲ ਐਗਰੀਕਲਚਰਲ ਕੋਆਪਰੇਟਿਵ ਮਾਰਕੀਟਿੰਗ ਫੈਡਰੇਸ਼ਨ ਆਫ ਇੰਡੀਆ ਲਿਮਟਿਡ ਉਤਰੀ ਜ਼ੋਨ ਦਾ ਡਾਇਰੈਕਟਰ ਚੁਣਿਆ ਗਿਆ ਹੈ। ਇਸ ਵੱਕਾਰੀ ਅਹੁਦੇ ਲਈ ਉਨ੍ਹਾਂ ਦੀ ਚੋਣ ਖੇਤੀਬਾੜੀ ਖੇਤਰ ਵਿੱਚ ਪਾਏ ਯੋਗਦਾਨ ਸਦਕਾ ਕੀਤੀ ਗਈ ਹੈ। ਸਮਾਜਿਕ ਸੰਸਥਾਵਾਂ ਵੱਲੋਂ ਸ਼ਹਿਰ ਦੇ ਨਿੱਜੀ ਪੈਲਿਸ ਵਿੱਚ ਸਨਮਾਨ ਸਮਾਰੋਹ ਕਰਵਾਇਆ ਗਿਆ ਜਿਸ ਵਿਚ ਉਘੀਆਂ ਸ਼ਖਸੀਅਤਾਂ ਨੇ ਹਿੱਸਾ ਲਿਆ।
ਬ੍ਰਾਹਮਣ ਸਭਾ ਪਾਤੜਾਂ ਦੇ ਪ੍ਰਧਾਨ ਕੰਵਲਜੀਤ ਸ਼ਰਮਾ ਬਿੱਟੂ ਨੇ ਕਿਹਾ ਕਿ ਰਮੇਸ਼ ਕੁਮਾਰ ਖੇਤੀਬਾੜੀ ਮੰਡੀਕਰਨ ਅਤੇ ਸਹਿਕਾਰੀ ਪ੍ਰਬੰਧਨ ਵਿੱਚ ਤਜਰਬੇ ਅਤੇ ਮੁਹਾਰਤ ਸਦਕਾ ਦੋ ਦਹਾਕਿਆਂ ਤੋਂ ਕਿਸਾਨੀ ਤੇ ਕਾਰੋਬਾਰ ਨੂੰ ਬਿਹਤਰ ਬਣਾਉਣ ਅਤੇ ਖੇਤੀਬਾੜੀ ਸਪਲਾਈ ਚੇਨਾਂ ਵਧਾਉਣ ਦੇ ਉਦੇਸ਼ ਨਾਲ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਇਸ ਮੌਕੇ ਦਰਬਾਰਾ ਸਿੰਘ ਬਣਵਾਲਾ, ਜੋਧਾ ਸਿੰਘ ਸੰਗਰੂਰ, ਐਡਵੋਕੇਟ ਸ਼ਿਵਮ ਸ਼ਰਮਾ, ਐਡਵੋਕੇਟ ਅਮਰਜੀਤ, ਕੁਲਦੀਪ ਸ਼ਰਮਾ ਰਾਏਧਰਾਣਾ, ਤਿਗੁਰੂ ਕਲੇਰ ਸਾਬਕਾ ਸਰਪੰਚ, ਭੋਲਾ ਰਾਮ ਬ੍ਰਾਹਮਣ ਮਾਜਰਾ, ਬੱਲੀ ਸਰਪੰਚ ਬ੍ਰਾਹਮਣ ਮਾਜਰਾ, ਨੰਦ ਲਾਲ ਦਿੜ੍ਹਬਾ ਤੇ ਰਾਜੂ ਸਰਪੰਚ ਰਾਏਧਰਾਣਾ ਆਦਿ ਹਾਜ਼ਰ ਸਨ।

Advertisement

Advertisement
Advertisement