For the best experience, open
https://m.punjabitribuneonline.com
on your mobile browser.
Advertisement

ਐਲੋਪੈਥੀ ਮਾਮਲੇ ’ਚ ਸ਼ਿਕਾਇਤਕਰਤਾਵਾਂ ਨੂੰ ਧਿਰ ਬਣਾਉਣ ਰਾਮਦੇਵ: ਸੁਪਰੀਮ ਕੋਰਟ

07:51 AM Apr 20, 2024 IST
ਐਲੋਪੈਥੀ ਮਾਮਲੇ ’ਚ ਸ਼ਿਕਾਇਤਕਰਤਾਵਾਂ ਨੂੰ ਧਿਰ ਬਣਾਉਣ ਰਾਮਦੇਵ  ਸੁਪਰੀਮ ਕੋਰਟ
ਯੋਗ ਗੁਰੂ ਰਾਮਦੇਵ ਤੇ ਅਚਾਰੀਆ ਬਾਲਕ੍ਰਿਸ਼ਨ ਹਰਿਦੁਆਰ ਜ਼ਿਲ੍ਹੇ ’ਚ ਵੋਟ ਪਾਉਣ ਮਗਰੋਂ ਉਂਗਲ ’ਤੇ ਲੱਗੀ ਸਿਆਹੀ ਦਿਖਾਉਂਦੇ ਹੋਏ। -ਫੋਟੋ: ਪੀਟੀਆਈ
Advertisement

ਨਵੀਂ ਦਿੱਲੀ, 19 ਅਪਰੈਲ
ਸੁਪਰੀਮ ਕੋਰਟ ਨੇ ਯੋਗ ਗੁਰੂ ਰਾਮਦੇਵ ਤੋਂ ਅਪਰਾਧਕ ਕਾਰਵਾਈ ’ਤੇ ਰੋਕ ਲਾਉਣ ਦੀ ਅਪੀਲ ਕਰਨ ਵਾਲੀ ਉਨ੍ਹਾਂ ਦੀ ਅਰਜ਼ੀ ’ਚ ਸ਼ਿਕਾਇਤਕਰਤਾਵਾਂ ਨੂੰ ਵੀ ਧਿਰ ਬਣਾਉਣ ਨੂੰ ਕਿਹਾ ਹੈ ਜਿਨ੍ਹਾਂ ਕੋਵਿਡ ਮਹਾਮਾਰੀ ਦੌਰਾਨ ਐਲੋਪੈਥਿਕ ਦਵਾਈਆਂ ਦੀ ਵਰਤੋਂ ਖ਼ਿਲਾਫ਼ ਕੀਤੀਆਂ ਟਿੱਪਣੀਆਂ ਨੂੰ ਲੈ ਕੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰਵਾਏ ਸਨ। ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐੱਮਏ) ਦੀਆਂ ਪਟਨਾ ਅਤੇ ਰਾਏਪੁਰ ਇਕਾਈਆਂ ਨੇ 2021 ’ਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਰਾਮਦੇਵ ਦੀਆਂ ਟਿੱਪਣੀਆਂ ਨਾਲ ਕੋਵਿਡ ਕੰਟਰੋਲ ਪ੍ਰਬੰਧ ’ਤੇ ਮਾੜਾ ਅਸਰ ਪੈਣ ਦਾ ਖ਼ਦਸ਼ਾ ਹੈ। ਬੈਂਚ ਨੇ ਕਿਹਾ ਕਿ ਰਾਮਦੇਵ ਨੂੰ ਮਾਮਲੇ ’ਚ ਰਾਹਤ ਲੈਣ ਲਈ ਸ਼ਿਕਾਇਤਕਰਤਾਵਾਂ ਨੂੰ ਧਿਰ ਬਣਾਉਣ ਦੀ ਲੋੜ ਹੈ। ਉਨ੍ਹਾਂ ਮਾਮਲੇ ਦੀ ਸੁਣਵਾਈ ਸਿਖਰਲੀ ਅਦਾਲਤ ਦੀ ਗਰਮੀ ਦੀਆਂ ਛੁੱਟੀਆਂ ਤੋਂ ਬਾਅਦ ਲਈ ਮੁਲਤਵੀ ਕਰ ਦਿੱਤੀ। ਅਦਾਲਤ ਦੀਆਂ ਛੁੱਟੀਆਂ 20 ਮਈ ਤੋਂ ਸ਼ੁਰੂ ਹੋਣਗੀਆਂ। ਉਧਰ ਦਿੱਲੀ ਮੈਡੀਕਲ ਐਸੋਸੀਏਸ਼ਨ ਨੇ ਦੋਸ਼ ਲਾਇਆ ਹੈ ਕਿ ਰਾਮਦੇਵ ਨੇ ਐਲੋਪੈਥੀ ਦਾ ਅਪਮਾਨ ਕੀਤਾ ਅਤੇ ਲੋਕਾਂ ਨੂੰ ਇਲਾਜ ਨਾ ਕਰਾਉਣ ਤੇ ਦਵਾਈਆਂ ਨਾ ਲੈਣ ਲਈ ਭੜਕਾਇਆ ਸੀ। ਉਨ੍ਹਾਂ ਵੀ ਕੇਸ ’ਚ ਧਿਰ ਬਣਨ ਦੀ ਇਜਾਜ਼ਤ ਮੰਗੀ ਹੈ। ਐਸੋਸੀਏਸ਼ਨ ਨੇ ਦਾਅਵਾ ਕੀਤਾ ਕਿ ਰਾਮਦੇਵ ਦੀ ਪਤੰਜਲੀ ਨੇ ਕੋਰੋਨਿਲ ਕਿੱਟਾਂ ਵੇਚ ਕੇ ਇਕ ਹਜ਼ਾਰ ਕਰੋੜ ਰੁਪਏ ਤੋਂ ਵਧ ਕਮਾਏ ਸਨ ਜਦਕਿ ਇਸ ਨੂੰ ਕਿਸੇ ਯੋਗ ਅਥਾਰਿਟੀ ਨੇ ਪ੍ਰਵਾਨਗੀ ਨਹੀਂ ਦਿੱਤੀ ਸੀ। -ਪੀਟੀਆਈ

Advertisement

ਯੋਗ ਕੈਂਪਾਂ ਲਈ ਫੀਸ ਮਾਮਲੇ ’ਚ ਪਤੰਜਲੀ ਟਰੱਸਟ ਨੂੰ ਸਰਵਿਸ ਟੈਕਸ ਅਦਾ ਕਰਨਾ ਪਵੇਗਾ

ਨਵੀਂ ਦਿੱਲੀ: ਪਤੰਜਲੀ ਯੋਗਪੀਠ ਟਰੱਸਟ ਨੂੰ ਉਸ ਸਮੇਂ ਇਕ ਹੋਰ ਝਟਕਾ ਲੱਗਾ ਜਦੋਂ ਸੁਪਰੀਮ ਕੋਰਟ ਨੇ ਯੋਗ ਕੈਂਪਾਂ ਲਈ ਦਾਖ਼ਲਾ ਫੀਸ ਲੈਣ ਦੇ ਮਾਮਲੇ ’ਚ ਸਰਵਿਸ ਟੈਕਸ ਅਦਾ ਕਰਨ ਦੇ ਅਪੀਲ ਟ੍ਰਿਬਿਊਨਲ ਦੇ ਫ਼ੈਸਲੇ ਨੂੰ ਬਹਾਲ ਰੱਖਿਆ। ਜਸਟਿਸ ਅਭੈ ਐੱਸ ਓਕਾ ਅਤੇ ਉੱਜਲ ਭੂਈਆਂ ’ਤੇ ਆਧਾਰਿਤ ਬੈਂਚ ਨੇ ਕਸਟਮਸ, ਐਕਸਾਈਜ਼ ਐਂਡ ਸਰਵਿਸ ਟੈਕਸ ਅਪੀਲ ਟ੍ਰਿਬਿਊਨਲ ਦੇ ਅਲਾਹਾਬਾਦ ਬੈਂਚ ਦੇ 5 ਅਕਤੂਬਰ, 2023 ਦੇ ਫ਼ੈਸਲੇ ’ਚ ਕੋਈ ਦਖ਼ਲ ਦੇਣ ਤੋਂ ਇਨਕਾਰ ਕਰ ਦਿੱਤਾ। ਬੈਂਚ ਨੇ ਟਰੱਸਟ ਦੀ ਅਪੀਲ ਰੱਦ ਕਰਦਿਆਂ ਕਿਹਾ ਕਿ ਟ੍ਰਿਬਿਊਨਲ ਨੇ ਸਹੀ ਆਖਿਆ ਹੈ ਕਿ ਕੈਂਪਾਂ ’ਚ ਯੋਗ ਲਈ ਫੀਸ ਸਰਵਿਸ ਟੈਕਸ ਹੈ। ਟ੍ਰਿਬਿਊਨਲ ਨੇ ਕਿਹਾ ਸੀ ਕਿ ਪਤੰਜਲੀ ਯੋਗਪੀਠ ਟਰੱਸਟ ਵੱਲੋਂ ਲਗਾਏ ਜਾਂਦੇ ਯੋਗ ਕੈਂਪ ਹੈਲਥ ਐਂਡ ਫਿਟਨਸ ਸਰਵਿਸ ਦੇ ਦਾਇਰੇ ’ਚ ਆਉਂਦੇ ਹਨ। -ਪੀਟੀਆਈ

Advertisement
Author Image

sukhwinder singh

View all posts

Advertisement
Advertisement
×