ਰਾਮਬਨ: ਨਕਾਬਪੋੋਸ਼ਾਂ ਵੱਲੋਂ ਬੱਸ ’ਤੇ ਹਮਲਾ, ਉਸਾਰੀ ਫਰਮ ਦੇ ਚਾਰ ਮੁਲਾਜ਼ਮ ਜ਼ਖ਼ਮੀ
10:00 PM Jan 01, 2025 IST
ਜੰਮੂ, 1 ਜਨਵਰੀ
ਜੰਮੂ ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਵਿਚ ਬੁੱਧਵਾਰ ਨੂੰ ਬੱਸ ’ਤੇ ਕੀਤੇ ਹਮਲੇ ਵਿਚ ਇਕ ਉਸਾਰੀ ਕੰਪਨੀ ਦੇ ਚਾਰ ਮੁਲਾਜ਼ਮ ਜ਼ਖ਼ਮੀ ਹੋ ਗਏ। ਬੱਸ ਇਨ੍ਹਾਂ ਮੁਲਾਜ਼ਮਾਂ ਨੂੰ ਪ੍ਰਾਜੈਕਟ ਸਾਈਟ ਉੱਤੇ ਲੈ ਕੇ ਜਾ ਰਹੀ ਸੀ। ਪੁਲੀਸ ਨੇ ਇਸ ਮਾਮਲੇ ਵਿਚ ਪੁੱਛ ਪੜਤਾਲ ਲਈ ਅੱਠ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਬੱਸ ਵਿਚ ਕੰਪਨੀ ਦੇ ਮੁਲਾਜ਼ਮ ਸਵਾਰ ਸਨ, ਜੋ ਮਾਰੋਗ ਵਿਚ ਸੁਰੰਗ ਨਾਲ ਜੁੜੇ ਪ੍ਰਾਜੈਕਟ ਦੀ ਸਾਈਟ ਉੱਤੇ ਜਾ ਰਹੇ ਸਨ। ਇਸ ਦੌਰਾਨ ਸੇਰੀ ਨੇੜੇ ਸ਼ਾਮ ਵੇਲੇ ਕੁਝ ਨਕਾਬਪੋਸ਼ ਬੱਸ ਨੂੰ ਰੋਕ ਕੇ ਇਸ ਵਿਚ ਚੜ੍ਹੇ ਤੇ ਉਨ੍ਹਾਂ ਮੁਲਾਜ਼ਮਾਂ ’ਤੇ ਹਮਲਾ ਕਰ ਦਿੱਤਾ। ਸੂਚਨਾ ਮਿਲਦੇ ਹੀ ਮੌਕੇ ’ਤੇ ਪੁੱਜੀ ਪੁਲੀਸ ਨੇ ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ। ਪੁਲੀਸ ਨੇ ਕਿਹਾ ਕਿ ਇਸ ਘਟਨਾ ਵਿਚ ਕੰਪਨੀ ਦੇ ਚਾਰ ਮੁਲਾਜ਼ਮ ਜ਼ਖ਼ਮੀ ਹੋ ਗਏ। ਰਾਮਬਨ ਦੇ ਐੱਸਐੱਸਪੀ ਕੁਲਬੀਰ ਸਿੰਘ ਨੇ ਕਿਹਾ ਕਿ ਪੁੱਛਗਿੱਛ ਲਈ ਅੱਠ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। -ਪੀਟੀਆਈ
Advertisement
Advertisement