ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਖੇਡ ਮੁਕਾਬਲਿਆਂ ਦੀ ਓਵਰਆਲ ਟਰਾਫੀ ਰਮਨ ਹਾਊਸ ਨੇ ਜਿੱਤੀ

09:17 AM Dec 09, 2023 IST
ਹਾਕੀ ਉਲੰਪੀਅਨ ਪਰਗਟ ਸਿੰਘ ਜੇਤੂ ਵਿਦਿਆਰਥੀਆਂ ਨੂੰ ਟਰਾਫੀ ਦਿੰਦੇ ਹੋਏ। -ਫੋਟੋ: ਲਾਲੀ

ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 8 ਦਸੰਬਰ
ਇੱਥੋਂ ਨੇੜਲੇ ਦਿੱਲੀ ਪਬਲਿਕ ਸਕੂਲ ਦਾ ਸਾਲਾਨਾ ਸੀਨੀਅਰ ਖੇਡ ਦਿਵਸ ਸਕੂਲ ਦੇ ਖੇਡ ਮੈਦਾਨ ਵਿੱਚ ਮਨਾਇਆ ਗਿਆ। ਖੇਡ ਸਮਾਗਮ ਦੌਰਾਨ ਵਿਧਾਇਕ ਤੇ ਹਾਕੀ ਉਲੰਪੀਅਨ ਪਰਗਟ ਸਿੰਘ ਮੁੱਖ ਮਹਿਮਾਨ ਜਦੋਂ ਕਿ ਸਕੂਲ ਦੇ ਉਪ ਚੇਅਰਮੈਨ ਡਾ. ਰਵੀ ਸ਼ੇਰ ਸਿੰਘ ਤੂਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਖੇਡ ਮੁਕਾਬਲਿਆਂ ’ਚ 100 ਮੀਟਰ, 200 ਮੀਟਰ ਅਤੇ 400 ਮੀਟਰ ਦੌੜਾਂ, ਜਿਮਨਾਸਟਿਕ ਤੇ ਥਰੋਅ ਈਵੈਂਟ ਦੇ ਮੁਕਾਬਲੇ ਕਰਵਾਏ ਗਏ। ਰੱਸਾਕਸ਼ੀ ਮੁਕਾਬਲੇ ’ਚ ਟੈਗੋਰ ਹਾਊਸ ਜੇਤੂ ਰਿਹਾ। ਮਾਰਚ ਪਾਸਟ ਕੱਪ ਸੇਨ ਹਾਊਸ ਨੇ ਜਿੱਤਿਆ। ਅੰਡਰ-11 ਵਰਗ ਦੇ ਖੇਡ ਮੁਕਾਬਲੇ ਵਿੱਚ ਲੜਕਿਆਂ ’ਚੋਂ ਸੇਨ ਹਾਊਸ ਦੇ ਗੋਬਿੰਦ ਸਿੰਘ, ਲੜਕੀਆਂ ’ਚੋਂ ਰਮਨ ਹਾਊਸ ਦੀ ਅਨਵੇਸਾ ਨੂੰ ਬੈਸਟ ਅਥਲੀਟ ਚੁਣਿਆ ਗਿਆ। ਅੰਡਰ-14 ਲੜਕਿਆਂ ’ਚੋਂ ਟੈਰੇਸਾ ਹਾਊਸ ਦੇ ਨੈਤਿਕ ਗਰਗ ਅਤੇ ਲੜਕੀਆਂ ’ਚੋਂ ਟੈਰੇਸਾ ਹਾਊਸ ਦੀ ਹੀ ਸਤਿਗੁਣ ਕੌਰ ਬੈਸਟ ਅਥਲੀਟ ਚੁਣੀ ਗਈ। ਅੰਡਰ-17 ਵਰਗ ਦੇ ਖੇਡ ਮੁਕਾਬਲਿਆਂ ’ਚ ਲੜਕਿਆਂ ’ਚੋਂ ਸੇਨ ਹਾਊਸ ਦੇ ਉਤਸਵ ਗੋਇਲ ਅਤੇ ਲੜਕੀਆਂ ’ਚੋ ਟੈਗੋਰ ਹਾਊਸ ਦੀ ਮੰਨਤ ਨੇ ਬੈਸਟ ਅਥਲੀਟ ਦਾ ਖਿਤਾਬ ਜਿੱਤਿਆ। ਓਵਰਆਲ ਟਰਾਫ਼ੀ ਰਮਨ ਹਾਊਸ ਦੇ ਵਿਦਿਆਰਥੀਆਂ ਨੇ ਜਿੱਤੀ। ਸਕੂਲ ਪ੍ਰਿੰਸੀਪਲ ਅਰੁਣਾ ਜੈਸਵਾਨ ਨੇ ਧੰਨਵਾਦੀ ਸ਼ਬਦ ਕਹੇ।

Advertisement

Advertisement