ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰਾਮਾ ਕਲੱਬ ਵੱਲੋਂ ਅਮਰਗੜ੍ਹ ਵਿੱਚ ਰਾਮਲੀਲਾ ਦੀ ਸ਼ੁਰੂਆਤ

07:18 AM Oct 04, 2024 IST
ਰਾਮਲੀਲਾ ਦਾ ਉਦਘਾਟਨ ਕਰਦੇ ਹੋਏ ਕੁਲਵੰਤ ਸਿੰਘ। -ਫੋਟੋ: ਜੈਦਕਾ

ਪੱਤਰ ਪ੍ਰੇਰਕ
ਅਮਰਗੜ੍ਹ, 3 ਅਕਤੂਬਰ
ਰਾਮਾ ਕਲੱਬ ਵੱਲੋਂ ਪ੍ਰਧਾਨ ਪ੍ਰਿੰਸ਼ ਜੋਸੀ ਦੀ ਅਗਵਾਈ ਹੇਠ ਝੰਡਾ ਪੂਜਨ ਦੀ ਰਸਮ ਉਪਰੰਤ ਰਾਮਲੀਲਾ ਦੀ ਸ਼ੁਰੂਆਤ ਕੀਤੀ ਗਈ ਜਿਸਦਾ ਉਦਘਾਟਨ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਦੇ ਭਰਾ ਕੁਲਵੰਤ ਸਿੰਘ ਨੇ ਕੀਤਾ। ਇਸ ਮੌਕੇ ਪ੍ਰਿੰਸ ਜੋਸੀ ਨੇ ਦੱਸਿਆ ਕਿ ਇਸ ਵਾਰ ਭਗਵਾਨ ਵਾਲਮੀਕਿ ਮੰਦਰ ਅੰਮ੍ਰਿਤਸਰ ਤੋਂ ਜੋਤ ਲਿਆ ਕੇ ਰਾਮਲੀਲਾ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮੌਕੇ ਦੁਰਗਾ ਦਾਸ ਜੋਸ਼ੀ, ਮਨੋਜ ਕੁਮਾਰ, ਪ੍ਰਿੰਸ ਮੋਦੀ, ਪਰਮੋਦ ਕੁਮਾਰ ਸਿੰਗਲਾ, ਸਰਜੀਵਨ ਭੋਲਾ, ਸੁਦਰਸ਼ਨ ਸਿੰਗਲਾ, ਰੋਹਨ ਦੁੱਗਲ, ਰਾਜੇਸ਼ ਕੁਮਾਰ ਬੰਟੀ, ਰਾਕੇਸ ਕੁਮਾਰ ਸਮਰਾਲਾ ਆਦਿ ਹਾਜ਼ਰ ਸਨ।

Advertisement

ਰਾਮਲੀਲਾ ਨੂੰ ਸਮਰਪਿਤ ਸ਼ੋਭਾ ਯਾਤਰਾ

ਲਹਿਰਾਗਾਗਾ: ਇੱਥੇ ਵਿਲੇਜ ਜੈ ਸ੍ਰੀ ਰਾਮਲੀਲਾ ਕਲੱਬ ਲਹਿਰਾਗਾਗਾ ਵੱਲੋਂ ਸ੍ਰੀ ਰਾਮਲੀਲਾ ਦੇ ਸਬੰਧ ’ਚ ਸ਼ੋਭਾ ਯਾਤਰਾ ਕੱਢੀ ਗਈ, ਜਿਸ ਨੂੰ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਦੇ ਪੁੱਤਰ ਤੇ ਯੂਥ ਅਗਰਵਾਲ ਸਭਾ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਗੌਰਵ ਗੋਇਲ ਅਤੇ ਗਰੀਬ ਪਰਿਵਾਰ ਫ਼ੰਡ ਦੇ ਪ੍ਰਧਾਨ ਸੰਜੀਵ ਕੁਮਾਰ ਰੋਡਾ ਨੇ ਰਵਾਨਾ ਕੀਤਾ। ਇਸ ਦੌਰਾਨ ਥਾਂ-ਥਾਂ ’ਤੇ ਸ਼ਹਿਰ ਵਾਸੀਆਂ ਵੱਲੋਂ ਸ਼ੋਭਾ ਯਾਤਰਾ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਰਾਮ ਲੀਲਾ ਕਲੱਬ ਦੇ ਪ੍ਰਧਾਨ ਵਰਿੰਦਰਪਾਲ ਬੰਟੀ ਨੇ ਕਿਹਾ ਕਿ 12 ਅਕਤੂਬਰ ਨੂੰ ਲਹਿਰਾਗਾਗਾ ਦੇ ਸਟੇਡੀਅਮ ਵਿੱਚ ਦਸਹਿਰੇ ਦਾ ਤਿਉਹਾਰ ਮਨਾਇਆ ਜਾਵੇਗਾ ਜਿਸ ਵਿੱਚ ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਨਗੇ। ਇਸ ਮੌਕੇ ਪੰਕਜ ਜਿੰਦਲ, ਕੁਲਦੀਪ, ਸਿੰਘ ਪੱਟੂ, ਹੈਰੀ ਅਤੇ ਟਰੱਕ ਯੂਨੀਅਨ ਦੇ ਪ੍ਰਧਾਨ ਗੁਰੀ ਚਹਿਲ ਮੌਜੂਦ ਸਨ। -ਪੱਤਰ ਪ੍ਰੇਰਕ

Advertisement
Advertisement