For the best experience, open
https://m.punjabitribuneonline.com
on your mobile browser.
Advertisement

ਰਾਮ ਲੀਲਾ ਕਲਾਕਾਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

10:21 AM Oct 07, 2024 IST
ਰਾਮ ਲੀਲਾ ਕਲਾਕਾਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 6 ਅਕਤੂਬਰ
ਪੂਰਬੀ ਦਿੱਲੀ ਦੇ ਵਿਸ਼ਵਕਰਮਾ ਨਗਰ ਵਿੱਚ ਰਾਮਲੀਲਾ ਵਿੱਚ ਭਗਵਾਨ ਰਾਮ ਦੀ ਭੂਮਿਕਾ ਨਿਭਾਉਂਦੇ ਹੋਏ ਇੱਕ ਵਿਅਕਤੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਰਾਮਲੀਲਾ ਦੌਰਾਨ ਅਭਿਨੇਤਾ ਸੁਸ਼ੀਲ ਕੌਸ਼ਿਕ ਅਚਾਨਕ ਮੰਚ ’ਤੇ ਡਿੱਗ ਗਿਆ। ਪੁਲੀਸ ਨੇ ਕਿਹਾ ਕਿ ਉਨ੍ਹਾਂ ਨੂੰ ਇੱਕ ਕਲਾਕਾਰ ਦੇ ਸਟੇਜ ਤੋਂ ਡਿੱਗਣ ਦੀ ਸੂਚਨਾ ਮਿਲੀ। ਇਸ ਮਗਰੋਂ ਪੁਲੀਸ ਟੀਮ ਐਂਬੂਲੈਂਸ ਦੇ ਨਾਲ ਮੌਕੇ ’ਤੇ ਪਹੁੰਚੀ ਅਤੇ ਵਿਅਕਤੀ ਨੂੰ ਆਨੰਦ ਵਿਹਾਰ ਦੇ ਇੱਕ ਹਸਪਤਾਲ ਲਿਜਾਇਆ ਗਿਆ, ਜਿੱਥੇ ਪਹੁੰਚਣ ’ਤੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੇ ਭਤੀਜੇ ਨੇ ਐਕਸ ’ਤੇ ਪੋਸਟ ਕੀਤਾ ਕਿ ਉਸ ਦੇ ਚਾਚਾ ਸੁਸ਼ੀਲ ਕੌਸ਼ਿਕ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ, ਜੋ ਜੈ ਸ੍ਰੀ ਰਾਮਲੀਲਾ ਕਮੇਟੀ ਵਿਸ਼ਵਕਰਮਾ ਨਗਰ ਵਿੱਚ ਸ੍ਰੀ ਰਾਮ ਦਾ ਕਿਰਦਾਰ ਨਿਭਾਅ ਰਹੇ ਸਨ।

Advertisement

Advertisement
Advertisement
Author Image

Advertisement