ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਰਾਮ ਗੋਪਾਲ ਵੱਲੋਂ ਵਿਜੈ ਸੇਤੂਪਤੀ ਨਾਲ ਮੁਲਾਕਾਤ

07:25 AM May 23, 2024 IST

ਮੁੰਬਈ: ਫਿਲਮ ‘ਸ਼ਿਵਾ’, ‘ਰੰਗੀਲਾ’, ‘ਸੱਤਿਆ’ ਅਤੇ ‘ਕੰਪਨੀ’ ਲਈ ਜਾਣੇ ਜਾਂਦੇ ਫਿਲਮਸਾਜ਼ ਰਾਮ ਗੋਪਾਲ ਵਰਮਾ ਨੇ ਹਾਲ ਹੀ ਵਿੱਚ ਤਾਮਿਲ ਸਟਾਰ ਵਿਜੈ ਸੇਤੂਪਤੀ ਨਾਲ ਮੁਲਾਕਾਤ ਕੀਤੀ। ਫਿਲਮਸਾਜ਼ ਨੇ ਅੱਜ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਅਦਾਕਾਰ ਨਾਲ ਮੁਲਾਕਾਤ ਦੀ ਤਸਵੀਰ ਸਾਂਝੀ ਕੀਤੀ। ਰਾਮ ਗੋਪਾਲ ਵਰਮਾ ਨੇ ਤਸਵੀਰ ਨਾਲ ਕੈਪਸ਼ਨ ਵਿੱਚ ਲਿਖਿਆ, ‘‘ਕਈ ਵਾਰ ਸਕਰੀਨ ’ਤੇ ਦੇਖਣ ਮਗਰੋਂ ਮੈਂ ਆਖ਼ਰਕਾਰ ਅਦਾਕਾਰ ਵਿਜੈ ਸੇਤੂਪਤੀ ਨੂੰ ਮਿਲਿਆ। ਉਸ ਨੂੰ ਮਿਲਣ ’ਤੇ ਅਹਿਸਾਸ ਹੋਇਆ ਕਿ ਉਹ ਸਕਰੀਨ ਨਾਲੋਂ ਅਸਲੀਅਤ ’ਚ ਹੋਰ ਵੀ ਪ੍ਰਭਾਵਸ਼ਾਲੀ ਹੈ।’’ ਤਸਵੀਰ ਵਿੱਚ ਦੋਵੇਂ ਇੱਕ ਦਫ਼ਤਰ ਵਿੱਚ ਬੈਠੇ ਦਿਖਾਈ ਦੇ ਰਹੇ ਹਨ, ਜੋ ਕਿ ਵਿਜੈ ਦਾ ਹੈ ਕਿਉਂਕਿ ਉਸ ਨੂੰ ਦੂਜੇ ਪਾਸੇ ਰਾਮ ਗੋਪਾਲ ਵਰਮਾ ਦੇ ਨਾਲ ਕੰਧ ਵੱਲ ਬੈਠੇ ਦੇਖਿਆ ਜਾ ਸਕਦਾ ਹੈ। ਦੋਵੇਂ ਮੇਜ਼ ’ਤੇ ਇੱਕ-ਦੂਜੇ ਦੇ ਸਾਹਮਣੇ ਬੈਠ ਕੇ ਵਿਚਾਰ-ਚਰਚਾ ਕਰਦੇ ਦਿਖ ਰਹੇ ਹਨ। ਉਹ ਅਗਲੀ ਵਾਰ ਨੈਸ਼ਨਲ ਐਵਾਰਡ ਜੇਤੂ ਨਿਰਦੇਸ਼ਕ ਵੇਤਰੀਮਾਰਨ ਵੱਲੋਂ ਨਿਰਦੇਸ਼ਤ ਫਿਲਮ ‘ਵਿਦੁਥਲਾਈ ਭਾਗ 2’ ’ਚ ਦਿਖੇਗਾ। -ਆਈਏਐੱਨਐੱਸ

Advertisement

Advertisement
Advertisement