ਰਾਮ ਚਰਨ ਦਾ ਮੈਲਬਰਨ ਦੇ ਇੰਡੀਅਨ ਫਿਲਮ ਫੈਸਟੀਵਲ ’ਚ ਹੋਵੇਗਾ ਸਨਮਾਨ
07:14 AM Jul 20, 2024 IST
ਮੁੰਬਈ:
Advertisement
ਅਦਾਕਾਰ ਰਾਮ ਚਰਨ ਮੈਲਬਰਨ ਦੇ ਇੰਡੀਅਨ ਫਿਲਮ ਫੈਸਟੀਵਲ (ਆਈਐੱਫਐੱਫਐੱਮ) ਦੇ 15ਵੇਂ ਐਡੀਸ਼ਨ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਵੇਗਾ। ਇਸ ਦੌਰਾਨ ਉਸ ਨੂੰ ਭਾਰਤੀ ਸਿਨੇਮਾ ਵਿੱਚ ਉਸ ਦੇ ਯੋਗਦਾਨ ਲਈ ‘ਭਾਰਤੀ ਕਲਾ ਅਤੇ ਸੱਭਿਆਚਾਰ ਦਾ ਰਾਜਦੂਤ’ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਇਹ 10 ਰੋਜ਼ਾ ਫਿਲਮ ਫੈਸਟੀਵਲ 25 ਅਗਸਤ ਤੋਂ ਸ਼ੁਰੂ ਹੋਵੇਗਾ। ਇਸ ਦੌਰਾਨ ਉਸ ਦੀਆਂ ਮਸ਼ਹੂਰ ਫਿਲਮਾਂ ਦੀ ਝਲਕ ਦਿਖਾਈ ਜਾਵੇਗੀ। ਮੈਗਾਸਟਾਰ ਚਿਰੰਜੀਵੀ ਦੇ ਪੁੱਤਰ ਰਾਮ ਚਰਨ ਨੇ ਇਸ ਸਬੰਧੀ ਕਿਹਾ, ‘‘ਮੈਂ ਮੈਲਬਰਨ ਦੇ ਭਾਰਤੀ ਫਿਲਮ ਫੈਸਟੀਵਲ ਦਾ ਹਿੱਸਾ ਬਣ ਕੇ ਬਹੁਤ ਮਾਣ ਮਹਿਸੂਸ ਕਰ ਰਿਹਾ ਹਾਂ। ਇਹ ਕੌਮਾਂਤਰੀ ਪੱਧਰ ’ਤੇ ਭਾਰਤੀ ਸਿਨੇਮਾ ਦੀ ਵੰਨ-ਸੁਵੰਨਤਾ ਅਤੇ ਅਮੀਰੀ ਦਾ ਜਸ਼ਨ ਮਨਾਉਂਦਾ ਹੈ।’’
-ਆਈਏਐੱਨਐੱਸ
Advertisement
Advertisement