For the best experience, open
https://m.punjabitribuneonline.com
on your mobile browser.
Advertisement

ਹਰਿਆਣਾ ਜਨ ਸੇਵਕ ਵੱਲੋਂ ਜੁਲਾਨਾ ’ਚ ਰੈਲੀ

08:37 AM Apr 02, 2024 IST
ਹਰਿਆਣਾ ਜਨ ਸੇਵਕ ਵੱਲੋਂ ਜੁਲਾਨਾ ’ਚ ਰੈਲੀ
ਜੁਲਾਨਾ ’ਚ ਰੈਲੀ ਨੂੰ ਸੰਬੋਧਨ ਕਰਦੇ ਹੋਏ ਵਿਧਾਇਕ ਬਲਰਾਜ ਕੁੰਡੂ।
Advertisement

ਮਹਾਂਵੀਰ ਮਿੱਤਲ
ਜੀਂਦ, 1 ਅਪਰੈਲ
ਮਹਿਮ ਦੇ ਵਿਧਾਇਕ ਅਤੇ ਹਰਿਆਣਾ ਜਨ ਸੇਵਕ ਪਾਰਟੀ ਦੇ ਸੁਪਰੀਮੋ ਬਲਰਾਜ ਕੁੰਡੂ ਨੇ ਕਿਹਾ ਹੈ ਕਿ ਹਰਿਆਣਾ ਪ੍ਰਦੇਸ਼ ਵਿੱਚ ਹੁਣ ਤੱਕ ਕਾਂਗਰਸ, ਇਨੈਲੋ ਅਤੇ ਭਾਜਪਾ ਦੀਆਂ ਸਰਕਾਰਾਂ ਰਹੀਆਂ ਹਨ ਪਰ ਕਿਸੇ ਸਰਕਾਰ ਨੇ ਜੀਂਦ ਜ਼ਿਲ੍ਹੇ ਦੇ ਵਿਕਾਸ ਲਈ ਕੋਈ ਕੰਮ ਨਹੀਂ ਕੀਤਾ। ਜੁਲਾਨਾ ਦੀ ਪੁਰਾਣੀ ਅਨਾਜ ਮੰਡੀ ਵਿੱਚ ਕੀਤੀ ਪਾਰਟੀ ਰੈਲੀ ਨੂੰ ਸੰਬੋਧਨ ਕਰਦਿਆਂ ਕਰਦੇ ਹੋਏ ਬਲਰਾਜ ਕੁੰਡੂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਜੇਕਰ ਜਨਤਾ ‘ਹਜਪਾ’ ਨੂੰ ਸਮਰਥਨ ਦਿੰਦੀ ਹੈ ਤਾਂ ਪ੍ਰਦੇਸ਼ ਦੀ ਤਸਵੀਰ ਬਦਲਣ ਦਾ ਕੰਮ ਕੀਤਾ ਜਾਵੇਗਾ। ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ, ਸਿੱਖਿਆ ਨੂੰ ਬਿਹਤਰ ਬਣਾਇਆ ਜਾਵੇਗਾ, ਹਰ ਪਿੰਡ ਵਿੱਚ ਪੜ੍ਹਣ ਵਾਲੀਆਂ ਲੜਕੀਆਂ ਲਈ ਬੱਸਾਂ ਦਾ ਪ੍ਰਬੰਧ ਕੀਤਾ ਜਾਵੇਗਾ, ਪੀਣ ਦੇ ਪਾਣੀ ਅਤੇ ਪਾਣੀ ਨਿਕਾਸੀ ਦਾ ਪੁਖਤਾ ਪ੍ਰਬੰਧ ਕਰਨ ਦੇ ਨਾਲ-ਨਾਲ ਕਿਸਾਨਾਂ ਨੂੰ ਫਸਲਾਂ ਦਾ ਉਚਿਤ ਭਾਅ ਦਿੱਤੇ ਜਾਣਗੇ। ਉਨ੍ਹਾਂ ਨੇ ਦੱਸਿਆ ਕਿ ਲੜਕੀਆਂ ਦੀਆਂ ਤਕਲੀਫਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਨ੍ਹਾਂ ਨੇ ਦੋ ਦਰਜਨ ਤੋਂ ਵੱਧ ਬੱਸਾਂ ਲੜਕੀਆਂ ਨੂੰ ਘਰ ਤੋਂ ਕਾਲਜ ਆਉਣ ਜਾਣ ਲਈ ਆਪਣੇ ਵੱਲੋਂ ਲਗਾ ਰੱਖੀਆਂ ਹਨ। ਇਸ ਮੌਕੇ ਸੈਂਕੜੇ ਨੌਜਵਾਨਾਂ ਨੇ ਹਜਪਾ ਦਾ ਪੱਲਾ ਫੜਿਆ ਅਤੇ ਕੁੰਡੂ ਦੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣ ਦਾ ਅਹਿਦ ਲਿਆ।

Advertisement

Advertisement
Author Image

Advertisement
Advertisement
×