ਚੌਧਰੀ ਰਣਜੀਤ ਸਿੰਘ ਵੱਲੋਂ ਦਿੱਗਵਿਜੈ ਦੇ ਹੱਕ ਵਿੱਚ ਰੈਲੀ
ਭੁਪਿੰਦਰ ਪੰਨੀਵਾਲੀਆ
ਕਾਲਾਂਵਾਲੀ, 2 ਅਕਤੂਬਰ
ਜਨਨਾਇਕ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਡਾ. ਅਜੈ ਸਿੰਘ ਚੌਟਾਲਾ ਨੇ ਕਿਹਾ ਕਿ ਜੇਜੇਪੀ ਅਤੇ ਆਜ਼ਾਦ ਸਮਾਜ ਪਾਰਟੀ (ਕਾਂਸ਼ੀ ਰਾਮ) ਦੀ ਸਰਕਾਰ ਬਣਨ ’ਤੇ ਹੀ ਕਿਸਾਨਾਂ ਦਾ ਭਲਾ ਹੋ ਸਕਦਾ ਹੈ, ਇਸ ਲਈ 5 ਅਕਤੂਬਰ ਨੂੰ ਜੇਜੇਪੀ ਤੇ ਏਐੱਸਪੀ ਦੇ ਉਮੀਦਵਾਰਾਂ ਦਾ ਸਮਰਥਨ ਕੀਤਾ ਜਾਵੇ। ਉਹ ਅੱਜ ਕਸਬਾ ਔਢਾਂ ਦੀ ਅਨਾਜ ਮੰਡੀ ਵਿੱਚ ਜੇਜੇਪੀ ਤੇ ਏਐੱਸਪੀ ਗੱਠਜੋੜ ਅਤੇ ਰਾਣੀਆਂ ਹਲਕਾ ਵੱਲੋਂ ਕਰਵਾਈ ਫਤਿਹ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਜੇ.ਜੇ.ਪੀ. ਚੌਧਰੀ ਦੇਵੀ ਲਾਲ ਦੀਆਂ ਨੀਤੀਆਂ ਅਤੇ ਸਿਧਾਂਤਾਂ ’ਤੇ ਆਧਾਰਿਤ ਸਿਆਸੀ ਅਤੇ ਸਮਾਜਿਕ ਪਾਰਟੀ ਹੈ। ਰਾਣੀਆਂ ਦੇ ਉਮੀਦਵਾਰ ਚੌਧਰੀ ਰਣਜੀਤ ਸਿੰਘ ਚੌਟਾਲਾ ਨੇ ਆਮ ਲੋਕਾਂ ਦਾ ਧੰਨਵਾਦ ਕੀਤਾ। ਸਾਬਕਾ ਉਪ ਮੁੱਖ ਮੰਤਰੀ ਦੁਸ਼ਿਅੰਤ ਸਿੰਘ ਚੌਟਾਲਾ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਸਾਢੇ 4 ਸਾਲਾਂ ਦੇ ਕਾਰਜਕਾਲ ’ਚ ਪੂਰੇ ਹਰਿਆਣਾ ਦੇ ਵਿਕਾਸ ਲਈ ਕੰਮ ਕੀਤਾ ਹੈ। ਏਐਸਪੀ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਚੰਦਰਸ਼ੇਖਰ ਆਜ਼ਾਦ ਨੇ ਕਿਹਾ ਕਿ ਚੌਧਰੀ ਦੇਵੀ ਲਾਲ ਤੇ ਕਾਂਸ਼ੀ ਰਾਮ ਗਰੀਬਾਂ ਦੇ ਸ਼ੁਭਚਿੰਤਕ ਸਨ। ਉਨ੍ਹਾਂਕਿਹਾ ਜੇਕਰ ਡੱਬਵਾਲੀ ਅਤੇ ਰਾਣੀਆਂ ਹਲਕਿਆਂ ਦੇ ਲੋਕ ਵਿਕਾਸ ਚਾਹੁੰਦੇ ਹਨ ਤਾਂ ਉਹ ਰਾਣੀਆਂ ਤੋਂ ਚੌਧਰੀ ਰਣਜੀਤ ਸਿੰਘ ਅਤੇ ਡੱਬਵਾਲੀ ਤੋਂ ਦਿੱਗਵਿਜੈ ਸਿੰਘ ਦਾ ਸਮਰਥਨ ਕਰਨ। ਇਸ ਦੌਰਾਨ ਉਨ੍ਹਾਂ ਡੱਬਵਾਲੀ ਹਲਕੇ ਵਿੱਚ ਹੁਣ ਤੱਕ ਕੀਤੇ ਵਿਕਾਸ ਕਾਰਜਾਂ ਅਤੇ ਵਿਕਾਸ ਸਬੰਧੀ ਕੀਤੇ ਗਏ ਐਲਾਨਾਂ ਦੀ ਰੂਪ-ਰੇਖਾ ਵੀ ਸਭ ਦੇ ਸਾਹਮਣੇ ਪੇਸ਼ ਕੀਤੀ।