ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮਜ਼ਦੂਰ ਮੁਕਤੀ ਮੋਰਚਾ ਵੱਲੋਂ ਮੰਗਾਂ ਲਈ ਰੈਲੀ

10:33 AM Jul 21, 2024 IST
ਰੈਲੀ ਨੂੰ ਸੰਬੋਧਨ ਕਰਦੇ ਹੋਏ ਗੁਰਮੀਤ ਸਿੰਘ ਬਖਤਪੁਰ।

ਦਲਬੀਰ ਸੱਖੋਵਾਲੀਆ
ਬਟਾਲਾ, 20 ਜੁਲਾਈ
ਇੱਥੋਂ ਦੇ ਫ਼ੈਜ਼ਪੁਰਾ ਰੋਡ ’ਤੇ ਲਿਬਰੇਸ਼ਨ ਦਫ਼ਤਰ ਵਿੱਚ ਮਜ਼ਦੂਰ ਮੁਕਤੀ ਮੋਰਚਾ ਦੇ ਮਾਝਾ ਅਤੇ ਦੋਆਬਾ ਜ਼ੋਨ ਦੇ ਵਰਕਰਾਂ ਦੀ ਰੈਲੀ ਹੋਈ। ਇਸ ਮੌਕੇ ਮੋਰਚਾ ਦੇ ਸੂਬਾ ਮੀਤ ਪ੍ਰਧਾਨ ਨਿਰਮਲ ਸਿੰਘ ਛੱਜਲਵੱਢੀ, ਮੀਤ ਸਕੱਤਰ ਵਿਜੇ ਸੋਹਲ, ਮਜ਼ਦੂਰ ਆਗੂ ਗੁਲਜ਼ਾਰ ਸਿੰਘ ਭੁੰਬਲੀ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖਤਪੁਰਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕਿਰਤੀਆਂ ਦੀਆਂ ਮੁੱਖ ਮੰਗਾਂ ਤੋਂ ਮੂੰਹ ਫੇਰ ਲਿਆ ਹੈ। ਇਸ ਕਾਰਨ ਕਿਰਤੀਆਂ ਦੇ ਮਨਾਂ ’ਚ ‘ਆਪ’ ਸਰਕਾਰ ਪ੍ਰਤੀ ਭਾਰੀ ਰੋਹ ਹੈ। ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਮਾਈਕਰੋ ਫਾਈਨਾਂਸ ਕੰਪਨੀਆਂ ਦੇ ਕਰਜ਼ੇ ਮੁਆਫ਼ ਕੀਤੇ ਜਾਣ। ਇਸੇ ਤਰ੍ਹਾਂ ਮਜ਼ਦੂਰਾਂ ਲਈ ਮਨਰੇਗਾ ਦਾ ਰੁਜ਼ਗਾਰ 200 ਦਿਨ ਕੀਤਾ ਜਾਵੇ ਅਤੇ ਲਾਲ ਲਕੀਰ ਦੇ ਅੰਦਰ ਆਉਂਦੇ ਮਜ਼ਦੂਰਾਂ ਦੇ ਘਰਾਂ ਨੂੰ ਮਾਲ ਵਿਭਾਗ ਵਿਚ ਦਰਜ ਕੀਤਾ ਜਾਵੇ। ਬੁਲਾਰਿਆਂ ਨੇ ਪੰਜਾਬ ’ਚ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਵੀ ਉਠਾਈ । ਰੈਲੀ ਦੀ ਪ੍ਰਧਾਨਗੀ ਗੁਰਪਿੰਦਰ ਕੌਰ, ਰੇਖਾ, ਸੁਨੀਤਾ, ਬਲਵਿੰਦਰ ਕੌਰ, ਪੂਰਨ ਸਿੰਘ ਅਤੇ ਲਖਵਿੰਦਰ ਸਿੰਘ ਨੇ ਕੀਤੀ। ਇਸ ਮੌਕੇ ਕਿਸਾਨ ਆਗੂ ਸੁਖਦੇਵ ਸਿੰਘ ਭਾਗੋਕਾਵਾਂ, ਕੁਲਦੀਪ ਰਾਜੂ, ਪਿੱਟਾਂ ਤਲਵੰਡੀ ਭਰਥ, ਸਾਹਬੀ ਗੁਰਦਾਸ ਨੰਗਲ, ਪੂਰਨ ਸਿੰਘ, ਬਲਵਿੰਦਰ ਕੌਰ, ਮੰਗਲ ਸਿੰਘ ਧਰਮਕੋਟ, ਬਚਨ ਮਸਾਣੀਆਂ ਅਤੇ ਬਲਬੀਰ ਭੋਲਾ ਮਲਕਵਾਲ ਹਾਜ਼ਰ ਸਨ।

Advertisement

Advertisement
Advertisement