ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਆਰੀਆ ਕੰਨਿਆ ਕਾਲਜ ਦੇ ਐੱਨਸੀਸੀ ਯੂਨਿਟ ਵੱਲੋਂ ਰੈਲੀ

09:41 AM Dec 12, 2023 IST
ਸ਼ਾਹਬਾਦ ਦੇ ਬਾਜ਼ਾਰ ਅੱਗੋਂ ਰੈਲੀ ਕੱਢਦੀਆਂ ਹੋਈਆਂ ਕਾਲਜ ਦੀਆਂ ਵਿਦਿਆਰਥਣਾਂ। -ਫੋਟੋ: ਸਤਨਾਮ ਸਿੰਘ

ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 11 ਦਸੰਬਰ
ਸਥਾਨਕ ਆਰੀਆ ਕੰਨਿਆ ਕਾਲਜ ਦੀ ਐੱਨਸੀਸੀ ਯੂਨਿਟ ਵੱਲੋਂ ਭਾਰਤ ਸਰਕਾਰ ਦੇ ਮੰਤਰੀ ਮੰਡਲ ਦੇ ਨਿਰਦੇਸ਼ ਅਨੁਸਾਰ ‘ਕੌਮਾਂਤਰੀ ਮੋਟਾ ਅਨਾਜ ਸੁਆਸਥ ਭੋਜਨ ਸੁਆਸਥ ਜੀਵਨ’ ਵਿਸ਼ੇ ’ਤੇ ਰੈਲੀ ਕਰਵਾਈ ਗਈ। ਕਾਲਜ ਦੀ ਵਣਿਜ ਵਿਭਾਗ ਦੀ ਐਸੋਸੀਏਟ ਪ੍ਰੋ. ਵੀਨਾ ਨੇ ਇਸ ਮੌਕੇ ਕਿਹਾ ਕਿ ਮੋਟਾ ਅਨਾਜ ਸਿਹਤ ਲਈ ਬਹੁਤ ਹੀ ਲਾਭਕਾਰੀ ਹੈ। ਉਨ੍ਹਾਂ ਕਿਹਾ ਕਿ ਪ੍ਰਾਚੀਨ ਕਾਲ ਵਿਚ ਸਾਡੇ ਬਜ਼ੁਰਗ ਇਸ ਦੀ ਵਰਤੋਂ ਰੋਜ਼ਾਨਾ ਕਰਦੇ ਸਨ। ਐੱਨਸੀਸੀ ਅਫਸਰ ਲੈਫਟੀਨੈਂਟ ਡਾ. ਜੋਤੀ ਸ਼ਰਮਾ ਨੇ ਕਿਹਾ ਕਿ ਸੰਪੂਰਨ ਵਿਸ਼ਵ ਵਿਚ ਭਾਰਤ ਮੋਟੇ ਅਨਾਜ ਦਾ ਸਭ ਤੋਂ ਵੱਡਾ ਉਤਪਾਦਕ ਹੈ, ਇਹ ਅਨਾਜ ਘੱਟ ਪਾਣੀ ਤੇ ਘੱਟ ਉਪਜਾਊ ਧਰਤੀ ਵਿੱਚ ਵੀ ਪੈਦਾ ਹੋ ਜਾਂਦਾ ਹੈ। ਇਸ ਨਾਲ ਕਿਸਾਨਾਂ ਨੂੰ ਘੱਟ ਖਰਚ ’ਤੇ ਜ਼ਿਆਦਾ ਲਾਭ ਮਿਲਦਾ ਹੈ। ਇਸ ਤੋਂ ਇਲਾਵਾ ਮੋਟੇ ਅਨਾਜ ਵਿਚ ਪੌਸ਼ਟਿਕ ਤੱਤ ਵੀ ਵਧੇਰੇ ਹੁੰਦੇ ਹਨ ਜਿਸ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਵੀ ਦੂਰ ਹੁੰਦੀਆਂ ਹਨ। ਪ੍ਰੋ ਵੀਨਾ ਨੇ ਕਾਲਜ ਦੇ ਐੱਨਸੀਸੀ ਯੂਨਿਟ ਵੱਲੋਂ ਸ਼ਹਿਰ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਹਰੀ ਝੰਡੀ ਦਿਖਾ ਕੇ ਰੈਲੀ ਨੂੰ ਰਵਾਨਾ ਕੀਤਾ। ਕੈਡਿਟਾਂ ਨੇ ਵੱਖ-ਵੱਖ ਸਲੋਗਨਾਂ ਜਿਵੇਂ ‘ਮੋਟਾ ਅਨਾਜ ਖਾਏਂ, ਰੋਗੋਂ ਸੇ ਮੁਕਤੀ ਪਾਏਂ’, ‘ਮੈਦਾ ਚੀਨੀ ਛੋੜੋ’, ‘ਕਦਮ ਕਦਮ ਬੜਾਏ ਜਾ ਜੰਕ ਫੂਡ ਭਗਾਏ ਜਾ’ ਆਦਿ ਸਲੋਗਨਾਂ ਰਾਹੀਂ ਲੋਕਾਂ ਨੂੰ ਜਾਗਰੂਕ ਕਰਨ ਲਈ ਕਾਲਜ ਤੋਂ ਰੈਲੀ ਕੱਢ ਕੇ ਬਰਾੜਾ ਰੋਡ, ਅਨਾਜ ਮੰਡੀ, ਗੀਤਾ ਸਕੂਲ, ਸਰਕਾਰੀ ਹਸਪਤਾਲ,ਪੀਐਨਬੀ ਬੈਂਕ, ਪ੍ਰਤਾਪ ਮੰਡੀ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ। ਇਸ ਮੌਕੇ ਡਾ. ਰੋਜੀ ਗਰਗ, ਮਹੇਸ਼ ਧੀਮਾਨ, ਅੰਜਲੀ, ਤਨਵੀ, ਡੋਲੀ ਮੌਜੂਦ ਸਨ।

Advertisement

Advertisement