For the best experience, open
https://m.punjabitribuneonline.com
on your mobile browser.
Advertisement

ਲਿਬਰੇਸ਼ਨ ਤੇ ਮਜ਼ਦੂਰ ਮੁਕਤੀ ਮੋਰਚਾ ਵੱਲੋਂ ਰੈਲੀ

09:18 AM Apr 12, 2024 IST
ਲਿਬਰੇਸ਼ਨ ਤੇ ਮਜ਼ਦੂਰ ਮੁਕਤੀ ਮੋਰਚਾ ਵੱਲੋਂ ਰੈਲੀ
ਲਿਬਰੇਸ਼ਨ ਆਗੂ ਗੁਰਮੀਤ ਬਖਤਪੁਰਾ ਰੈਲੀ ਨੂੰ ਸੰਬੋਧਨ ਕਰਦੇ ਹੋਏ। ਫੋਟੋ: ਨਾਗਰਾ
Advertisement

ਪੱਤਰ ਪ੍ਰੇਰਕ
ਫਤਿਹਗੜ੍ਹ ਚੂੜੀਆਂ, 11 ਅਪਰੈਲ
ਸੀ ਪੀ ਆਈ ਐੱਮਐੱਲ ਲਿਬਰੇਸ਼ਨ ਅਤੇ ਮਜ਼ਦੂਰ ਮੁਕਤੀ ਮੋਰਚਾ ਵੱਲੋਂ ਪਿੰਡ ਮੰਜਿਆਂ ਵਾਲੀ ਵਿੱਚ ਇਲਾਕੇ ਭਰ ਦੇ ਵਰਕਰਾਂ ਦੀ ਰੈਲੀ ਦਲਬੀਰ ਭੋਲਾ ਮਲਕਵਾਲ ਅਤੇ ਬਚਨ ਸਿੰਘ ਤੇਜਾ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਸਮੇਂ ਕੁਲਦੀਪ ਰਾਜੂ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਸਮਾਜ ਵਿੱਚ ਸਭ ਤੋਂ ਨਪੀੜੇ ਮਜ਼ਦੂਰ ਵਰਗ ਦੀ ਕੋਈ ਸਰਕਾਰ ਸਾਰ ਨਹੀਂ ਲੈ ਰਹੀ। ਇਨ੍ਹਾਂ ਪਰਿਵਾਰਾਂ ਦੇ 95 ਫੀਸਦੀ ਲੋਕ ਬੇਰੁਜ਼ਗਾਰ ਅਤੇ ਮਾਈਕਰੋ ਫਾਈਨਾਂਸ ਕੰਪਨੀਆਂ ਦੇ ਕਰਜ਼ੇ ਜਾਲ ਵਿਚ ਫ਼ਸੇ ਹੋਏ ਹਨ। ਮਜ਼ਦੂਰ ਆਗੂਆਂ ਨੇ ਰੈਲੀ ਵਿੱਚ ਮੰਗ ਕੀਤੀ ਕਿ ਮਜ਼ਦੂਰਾਂ ਦਾ ਹਰ ਤਰ੍ਹਾਂ ਕਰਜ਼ਾ ਸਰਕਾਰਾਂ ਆਪਣੇ ਜ਼ਿੰਮੇ ਲੈਣ, ਹਰ ਮਜ਼ਦੂਰ ਪਰਿਵਾਰ ਨੂੰ ਰੋਜ਼ਗਾਰ ਦਿੱਤਾ ਜਾਵੇ ਜਾਂ 10000 ਰੁਪਏ ਮਹੀਨਾ ਪੈਨਸ਼ਨ ਦਿੱਤੀ ਜਾਵੇ, 10-10 ਮਰਲੇ ਦੇ ਪਲਾਟ ਦਿੱਤੇ ਜਾਣ, ਲਾਲ ਲਕੀਰ ਦੇ ਅੰਦਰਲੇ ਘਰਾਂ ਨੂੰ ਮਾਲ ਮਹਿਕਮੇ ਵਿੱਚ ਦਰਜ ਕੀਤਾ ਜਾਵੇ, ਮਜ਼ਦੂਰਾਂ ਦੇ ਹਰ ਪਿੰਡ ਅਤੇ ਮੁਹੱਲੇ ਵਿੱਚ ਸਾਫ ਪਾਣੀ ਦਾ ਪ੍ਰਬੰਧ ਕਰੇ। ਰੈਲੀ ਵਿੱਚ ਮਤਾ ਪਾਸ ਕੀਤਾ ਗਿਆ ਕਿ ਭਾਜਪਾ ਨੂੰ ਆਉਣ ਵਾਲੀਆਂ ਚੋਣਾਂ ਵਿੱਚ ਵੋਟਾਂ ਨਾਂ ਪਾਈਆਂ ਜਾਣ। ਇਸ ਸਮੇਂ ਵਜ਼ੀਰ ਸਿੰਘ ਮੰਜਿਆਂਵਾਲੀ, ਤਰਸੇਮ ਸਿੰਘ, ਪਰਮਜੀਤ ਕੌਰ, ਰੀਟਾ ਬਦੋਵਾਲ, ਰਜਵੰਤ ਕੌਰ ਬਦੋਵਾਲ ਅਤੇ ਬਲਵਿੰਦਰ ਕੌਰ ਸੰਘੇੜਾ ਹਾਜ਼ਰ ਸਨ।

Advertisement

Advertisement
Author Image

Advertisement
Advertisement
×