ਰੱਖੜੀ: ਸੁਨੀਲ ਸ਼ੈੱਟੀ ਨੇ ਭੈਣਾਂ ਨਾਲ ਰਿਸ਼ਤੇ ਨੂੰ ‘ਸ਼ੁੱਧ ਬੰਧਨ’ ਦੱਸਿਆ
ਮੁੰਬਈ:
ਦੇਸ਼ ਭਰ ਵਿੱਚ ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਦਾ ਸਨਮਾਨ ਕਰਨ ਲਈ ਰੱਖੜੀ ਦਾ ਤਿਉਹਾਰ ਅੱਜ ਉਤਸ਼ਾਹ ਨਾਲ ਮਨਾਇਆ ਗਿਆ। ਫਿਲਮ ਜਗਤ ਦੀਆਂ ਉੱਘੀਆਂ ਹਸਤੀਆਂ ਨੇ ਵੀ ਇਸ ਤਿਉਹਾਰ ਨੂੰ ਵਿਸ਼ੇਸ਼ ਢੰਗ ਨਾਲ ਮਨਾਇਆ। ਬੌਲੀਵੁਡ ਅਦਾਕਾਰ ਸੁਨੀਲ ਸ਼ੈੱਟੀ ਨੇ ਆਪਣੀਆਂ ਭੈਣਾਂ ਸੁਜਾਤਾ ਅਤੇ ਸੁਨੀਤਾ ਨਾਲ ਇੱਕ ਪਿਆਰੀ ਤਸਵੀਰ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਜਿਸ ਵਿਚ ਉਹ ਆਪਣੀਆਂ ਭੈਣਾਂ ਵਿਚਕਾਰ ਖੜ੍ਹਾ ਹੈ। ਇਹ ਤਸਵੀਰ ਸੁਨੀਲ ਦੀ ਬੇਟੀ ਆਥੀਆ ਸ਼ੈੱਟੀ ਅਤੇ ਕ੍ਰਿਕਟਰ ਕੇਐੱਲ ਰਾਹੁਲ ਦੇ ਵਿਆਹ ਵਾਲੇ ਦਿਨ ਲਈ ਗਈ ਸੀ। ਸੁਨੀਲ ਨੇ ਇਸ ਦੀ ਕੈਪਸ਼ਨ ਵਿਚ ਲਿਖਿਆ, ‘ਸ਼ੁੱਧ ਅਤੇ ਸਭ ਤੋਂ ਸਦੀਵੀ ਰਿਸ਼ਤਾ!!’ (ਇਸ ਨਾਲ ਉਸ ਨੇ ਦਿਲ ਦੀ ਇਮੋਜੀ ਵੀ ਸਾਂਝੀ ਕੀਤੀ ਹੈ) ਦੂਜੇ ਪਾਸੇ ਜੇ ਸੁਨੀਲ ਸ਼ੈਟੀ ਦੇ ਕੰਮ ’ਤੇ ਧਿਆਨ ਕੇਂਦਰਿਤ ਕਰੀਏ ਤਾਂ ਇਸ ਵੇਲੇ ਸੁਨੀਲ ਕੋਲ ਕਈ ਦਿਲਚਸਪ ਪ੍ਰਾਜੈਕਟ ਹਨ। ਉਹ ‘ਵੈਲਕਮ 3’ ਤੋਂ ਲੈ ਕੇ ‘ਦਿ ਲੀਜੈਂਡ ਆਫ ਸੋਮਨਾਥ’ ਵਿਚ ਨਜ਼ਰ ਆਵੇਗਾ। ਸੁਨੀਲ ਨੇ ਇਸ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਦੱਸਿਆ, ‘ਮੈਂ ਆਉਣ ਵਾਲੇ ਮਹੀਨਿਆਂ ਵਿੱਚ ‘ਦਿ ਲੀਜੈਂਡ ਆਫ ਸੋਮਨਾਥ’ ਵਿੱਚ ਨਜ਼ਰ ਆਵਾਂਗਾ। ਮੈਂ ਇਸ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹਾਂ। ਫਿਲਮ ਪਹਿਲਾਂ ਹੀ ਬਣ ਚੁੱਕੀ ਹੈ... ਸਿਰਫ ਕੁਝ ਕੰਮ ਬਾਕੀ ਹੈ... ਮੇਰੇ ਕੋਲ ‘ਵੈਲਕਮ ਟੂ ਦਿ ਜੰਗਲ’ ਅਤੇ ਲਾਇਨਜ਼ਗੇਟ ਨਾਲ ‘ਨੰਦਾ ਦੇਵੀ’ ਸ਼ੋਅ ਵੀ ਹੈ।’’ -ਏਐੱਨਆਈ