ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਰੱਖੜੀ ਦਾ ਤਿਉਹਾਰ: ਲੋਕਾਂ ਨੇ ਚੀਨ ਦਾ ਬਣਿਆ ਸਾਮਾਨ ਨਕਾਰਿਆ

10:52 AM Aug 19, 2024 IST
ਬਠਿੰਡਾ ਵਿੱਚ ਰੱਖੜੀਆਂ ਖ਼ਰੀਦਦੀਆਂ ਹੋਈਆਂ ਔਰਤਾਂ। -ਫੋਟੋ: ਪਵਨ ਸ਼ਰਮਾ

ਜੋਗਿੰਦਰ ਸਿੰਘ ਮਾਨ
ਮਾਨਸਾ, 18 ਅਗਸਤ
ਭੈਣ ਤੇ ਭਰਾ ਦੇ ਪਿਆਰ ਦਾ ਪ੍ਰਤੀਕ ਰੱਖੜੀ ਦਾ ਤਿਉਹਾਰ ਇਸ ਇਲਾਕੇ ਵਿੱਚ ਚਾਵਾਂ ਤੇ ਮਲਾਰਾਂ ਨਾਲ ਮਨਾਇਆ ਜਾਂਦਾ ਹੈ। ਇਸ ਵਾਰ ਲੋਕਾਂ ਨੇ ਮਾਲਵੇ ਦੇ ਮਾਨਸਾ ਅਤੇ ਬਠਿੰਡਾ ਸਣੇ ਹੋਰ ਸ਼ਹਿਰਾਂ ਵਿੱਚ ਚੀਨ ਦੀਆਂ ਬਣੀਆਂ ਰੱਖੜੀਆਂ ਤੇ ਹੋਰ ਸਾਮਾਨ ਖ਼ਰੀਦਣ ਤੋਂ ਕਿਨਾਰਾ ਕਰ ਲਿਆ ਹੈ। ਲੋਕ ਇਸ ਵਾਰ ਚੀਨ ਦੀਆਂ ਸਸਤੀਆਂ ਤੇ ਵੰਨ-ਸਵੰਨੀਆਂ ਰੱਖੜੀਆਂ ਖ਼ਰੀਦਣ ਤੋਂ ਪਾਸਾ ਵੱਟ ਗਏ ਹਨ।
ਇਸ ਤਿਉਹਾਰ ਲਈ 2-3 ਦਿਨਾਂ ਤੋਂ ਬਾਜ਼ਾਰ ਵਿੱਚ ਖੂਬ ਰੌਣਕ ਦੇਖਣ ਨੂੰ ਮਿਲ ਰਹੀ ਹੈ। ਲੋਕ ਫਲ, ਮਠਿਆਈਆਂ, ਖਿਡੌਣੇ ਤੇ ਕੱਪੜਿਆਂ ਦੀ ਵਧੇਰੇ ਖ਼ਰੀਦਦਾਰੀ ਕਰ ਰਹੇ ਹਨ। ਸੜਕ ਆਵਾਜਾਈ ਵੀ ਆਮ ਦਿਨਾਂ ਨਾਲੋਂ ਵੱਧ ਦਿਖਾਈ ਦੇ ਰਹੀ ਹੈ।
ਅੱਜ ਜਦੋਂ ਸਥਾਨਕ ਬਾਜ਼ਾਰ ’ਚ ਰੱਖੜੀ ਵਿਕਰੇਤਾ ਤਰਸੇਮ ਚੰਦ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਸ ਵਾਰ ਕਿਸੇ ਨੇ ਚੀਨ ਦੀ ਬਣੀ ਰੱਖੜੀ ਦੀ ਮੰਗ ਨਹੀਂ ਕੀਤੀ ਹੈ। ਸਤੋਸ਼ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੂੰ ਭਾਰਤ ਵਿੱਚ ਬਣੀਆਂ ਰੱਖੜੀਆਂ ਵੇਚਣ ’ਚ ਕੋਈ ਦਿੱਤਕ ਪੇਸ਼ ਨਹੀਂ ਆ ਰਹੀ ਹੈ। ਗਾਹਕ ਸਾਡੇ ਦੇਸ਼ ਦੀਆਂ ਬਣੀਆਂ ਰੱਖੜੀਆਂ ਪਸੰਦ ਕਰ ਰਹੇ ਹਨ। ਇੱਕ ਹੋਰ ਦੁਕਾਨਦਾਰ ਲੱਕੀ ਕੁਮਾਰ ਨੇ ਕਿਹਾ ਕਿ ਦਿੱਲੀ ਤੇ ਅੰਬਾਲਾ ’ਚ ਬੇਸ਼ੁਮਾਰ ਰੱਖੜੀਆਂ ਤਿਆਰ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਦੇਸੀ ਰੱਖੜੀ ਦੀ ਕੀਮਤ ਦੋ ਰੁਪਏ ਤੋਂ ਸ਼ੁਰੂ ਹੋ ਕੇ ਸੌ ਤੋਂ ਡੇਢ ਸੌ ਤਕ ਹੁੰਦੀ ਹੈ।
ਉਧਰ, ਇਸ ਵਾਰ ਸੁਨਿਆਰਿਆਂ ਦੀਆਂ ਦੁਕਾਨਾਂ ਤੋਂ ਚਾਂਦੀ ਦੀਆਂ ਰੱਖੜੀਆਂ ਖ਼ਰੀਦਣ ਵਾਲਿਆਂ ਦੀ ਗਿਣਤੀ ਵਿੱਚ ਵੀ ਵਾਧਾ ਹੋਇਆ ਹੈੈ। ਇਕ ਦੁਕਾਨਦਾਰ ਨੇ ਕਿਹਾ ਕਿ ਨਵੇਂ ਡਿਜ਼ਾਈਨਾਂ ’ਚ ਤਿਆਰ ਹੁੰਦੀ ਚਾਂਦੀ ਦੀ ਰੱਖੜੀ ਲੋਕਾਂ ਦੀ ਪਹਿਲੀ ਪਸੰਦ ਬਣਦੀ ਜਾ ਰਹੀ ਹੈ।

Advertisement

Advertisement
Advertisement