For the best experience, open
https://m.punjabitribuneonline.com
on your mobile browser.
Advertisement

ਐੱਸਜੀਬੀ ਬਾਲਘਰ ਧਾਮ ਤਲਵੰਡੀ ਖੁਰਦ ਵਿਖੇ ਰੱਖੜੀ ਦਾ ਤਿਉਹਾਰ ਮਨਾਇਆ

10:38 AM Aug 20, 2024 IST
ਐੱਸਜੀਬੀ ਬਾਲਘਰ ਧਾਮ ਤਲਵੰਡੀ ਖੁਰਦ ਵਿਖੇ ਰੱਖੜੀ ਦਾ ਤਿਉਹਾਰ ਮਨਾਇਆ
ਐੱਸਜੀਬੀ ਬਾਲਘਰ ਧਾਮ ਤਲਵੰਡੀ ਖੁਰਦ ਵਿਖੇ ਸਵਾਮੀ ਸ਼ੰਕਰਾਨੰਦ ਭੂਰੀ ਵਾਲਿਆਂ ਦੇ ਰੱਖੜੀ ਬੰਨ੍ਹਣ ਸਮੇਂ ਬਾਲੜੀਆਂ ਤੇ ਹੋਰ। -ਫੋਟੋ: ਸ਼ੇਤਰਾ
Advertisement

ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 19 ਅਗਸਤ
ਸਵਾਮੀ ਗੰਗਾ ਨੰਦ ਭੂਰੀ ਵਾਲੇ ਇੰਟਰਨੈਸ਼ਨਲ ਫਾਊਂਡੇਸ਼ਨ ਧਾਮ ਤਲਵੰਡੀ ਖੁਰਦ (ਲੁਧਿਆਣਾ) ਦੇ ਅਦਾਰੇ ਐੱਸਜੀਬੀ ਬਾਲਘਰ ਦੀਆਂ ਬਾਲੜੀਆਂ ਅਤੇ ਐੱਸਜੀਬੀ ਰੱਬੀ ਰੂਹਾਂ ਦਾ ਘਰ ਧਾਮ ਤਲਵੰਡੀ ਖੁਰਦ ਦੀਆਂ ਬੀਬੀਆਂ ਨੇ ਰੱਖੜੀ ਦਾ ਤਿਉਹਾਰ ਮਨਾਇਆ। ਉਨ੍ਹਾਂ ਧਾਰਮਿਕ ਤੇ ਸਮਾਜ ਸੇਵੀ ਸ਼ਖ਼ਸੀਅਤ ਸਵਾਮੀ ਸ਼ੰਕਰਾਨੰਦ ਵਾਲਿਆਂ ਦੇ ਰੱਖੜੀ ਬੰਨ੍ਹ ਕੇ ਆਸ਼ੀਰਵਾਦ ਪ੍ਰਾਪਤ ਕੀਤਾ। ਰੱਖੜੀ ਬੰਨ੍ਹਣ ਦੀ ਰਸਮ ਦੌਰਾਨ ਬਾਲ ਘਰ ਤੋਂ ਮਨਪ੍ਰੀਤ ਕੌਰ, ਕੌਂਸਲਰ ਰਵਿੰਦਰ ਕੌਰ, ਬਾਲ ਭਲਾਈ ਕਮੇਟੀ ਮੈਂਬਰ ਡਾ. ਮਹਿਕ ਬਾਂਸਲ, ਡਾ. ਜੈਸਿਕਾ ਲੁਧਿਆਣਾ, ਏਕਮਦੀਪ ਕੌਰ ਗਰੇਵਾਲ ਅਡਾਪਸ਼ਨ ਕੋਆਰਡੀਨੇਟਰ, ਐੱਸਜੀਬੀ ਬਾਲ ਘਰ ਫਾਊਂਡੇਸ਼ਨ ਪ੍ਰਧਾਨ ਬੀਬੀ ਜਸਬੀਰ ਕੌਰ ਨਾਲ ਹੋਰ ਬੱਚੀਆਂ ਹਾਜ਼ਰ ਸਨ। ਵਿਗਿਆਨਿਕ ਸਾਧਨਾਂ ਕਾਰਨ ਤੇਜ਼ ਹੋਈ ਜ਼ਿੰਦਗੀ ਦੀ ਰਫ਼ਤਾਰ ਦਰਮਿਆਨ ਮੌਜੂਦਾ ਸਮੇਂ ਖ਼ੂਨ ਦੇ ਰਿਸ਼ਤਿਆਂ ’ਚ ਆ ਰਹੀਆਂ ਤਰੇੜਾਂ ਤੋਂ ਚਿੰਤਤ ਸਵਾਮੀ ਸ਼ੰਕਰਾਨੰਦ ਵਾਲਿਆਂ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਸਦੀਆਂ ਤੋਂ ਭੈਣ ਵਲੋਂ ਭਰਾ ਦੇ ਗੁੱਟ ’ਤੇ ਧਾਗਾ ਬੰਨ੍ਹ ਕੇ ਮਨਾਇਆ ਜਾਣ ਵਾਲਾ ਰੱਖੜੀ ਦਾ ਤਿਉਹਾਰ ਮੁੱਖ ਪਹਿਲੂ ਭੈਣ ਅਤੇ ਭਰਾ ਦੇ ਆਪਸੀ ਪਿਆਰ ਨੂੰ ਮਜ਼ਬੂਤ ਅਤੇ ਅੰਦਰੂਨੀ ਮੋਹ ਮਮਤਾ ਨੂੰ ਹੋਰ ਗੂੜ੍ਹਾ ਕਰਨ ਦੇ ਨਾਲ-ਨਾਲ ਹਰ ਔਖੇ ਸਮੇਂ ਭਰਾ ਵਲੋਂ ਭੈਣ ਦੀ ਰੱਖਿਆ ਕਰਨ ਦਾ ਮੁਦਈ ਹੈ। ਇਸ ਮੌਕੇ ਸਕੱਤਰ ਕੁਲਦੀਪ ਸਿੰਘ ਮਾਨ, ਸਵਾਮੀ ਓਮਾ ਨੰਦ ਭੂਰੀ ਵਾਲੇ, ਸਵਾਮੀ ਹੰਸਾ ਨੰਦ ਧਾਮ ਗੰਗੋਤਰੀ, ਸੇਵਾ ਸਿੰਘ ਖੇਲਾ, ਸਰਪੰਚ ਦਰਸ਼ਨ ਸਿੰਘ ਤਲਵੰਡੀ ਖੁਰਦ, ਭਾਈ ਗੁਰਮੀਤ ਸਿੰਘ ਬੈਂਸ, ਭਾਈ ਬਲਜਿੰਦਰ ਸਿੰਘ ਲਿੱਤਰ, ਭਾਈ ਰਾਹੁਲ ਮਿਸਰਾ, ਰਣਵੀਰ ਸਿੰਘ ਸਹੌਲੀ, ਵੈਦ ਠਾਕੁਰ ਮਾਨ ਸਿੰਘ ਹਾਜ਼ਰ ਸਨ।

Advertisement

Advertisement
Advertisement
Author Image

joginder kumar

View all posts

Advertisement