ਰਾਕੇਸ਼ ਸਿੰਗਲਾ ਸੂਬਾ ਕਾਰਜਕਾਰਨੀ ਮੈਂਬਰ ਨਿਯੁਕਤ
10:16 AM Sep 02, 2024 IST
ਲਹਿਰਾਗਾਗਾ: ਅਖਿਲ ਭਾਰਤੀ ਅਗਰਵਾਲ ਸੰਮੇਲਨ ਦੇ ਕੌਮੀ ਪ੍ਰਧਾਨ ਗੋਪਾਲ ਸ਼ਰਨ ਗਰਗ ਦੇ ਮਾਰਗਦਰਸ਼ਨ ਅਤੇ ਸੰਸਥਾ ਦੇ ਸੰਵਿਧਾਨ ਅਨੁਸਾਰ ਸੰਸਥਾ ਨੂੰ ਪੰਜਾਬ ਅੰਦਰ ਹੋਰ ਮਜ਼ਬੂਤ ਕਰਨ ਦੇ ਲਈ 17 ਮੈਂਬਰੀ ਸੂਬਾ ਕਾਰਜਕਾਰਨੀ ਦਾ ਗਠਨ ਕੀਤਾ ਗਿਆ ਹੈ, ਜਿਸ ਵਿੱਚ ਲਹਿਰਾਗਾਗਾ ਦੇ ਰਾਕੇਸ਼ ਸਿੰਗਲਾ ਨੂੰ ਮੈਂਬਰ ਲਿਆ ਗਿਆ ਹੈ। ਇਸ ਦੇ ਨਾਲ ਹੀ ਸੰਜੀਵ ਜਿੰਦਲ ਨੂੰ ਸੰਮੇਲਨ ਦੀ ਯੂਥ ਵਿੰਗ ਦਾ ਸੂਬਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਆਪਣੀ ਨਿਯੁਕਤੀ ਉਪਰੰਤ ਰਾਕੇਸ਼ ਸਿੰਗਲਾ ਤੇ ਸੰਜੀਵ ਜਿੰਦਲ ਨੇ ਕਿਹਾ ਕਿ ਅਗਰਵਾਲ ਸੰਮੇਲਨ ਵੱਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ। -ਪੱਤਰ ਪ੍ਰੇਰਕ
Advertisement
Advertisement